Friday, February 14, 2025

ਟੈਲੀਕਾਮ ਕੰਪਨੀ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਬਣਾਏ ਇਸ਼ਤਿਹਾਰਬਾਜ਼ੀ ਦੇ ਕੇਂਦਰ

ਉਤਰੇਗਾ ਨਹੀਂ, ਬੋਰਡ ‘ਤੇ ਟੇਪ ਲਵਾ ਦਿੰਦੇ ਹਾਂ – ਮੈਨੇਜਰ

PPN25091406
ਤਸਵੀਰ : ਗੋਲਡੀ

ਬਠਿੰਡਾ, 25 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਂ ‘ਤੇ ਆਪਣੀ ਮਸ਼ਹੂਰੀ ਦੀ ਖਾਤਰ ਕੰਪਨੀਆਂ ਕਿਹੜੇ-ਕਿਹੜੇ ਹੱਥ ਕੰਡੇ ਆਪਣਾ ਰਹੀਆਂ ਹਨ।ਇਸ ਲੜੀ ਤਹਿਤ ਕੁਨੈਕਟ ਬਰੋਡਬੈਂਡ ਨੇ ਆਪਣੇ ਵੱਡੇ-ਵੱਡੇ ਇਸ਼ਤਿਹਾਰ ਲਾ ਕੇ ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਸ਼ਹੀਦਾਂ ਦੀ ਦਿੱਖ ਖਰਾਬ ਕਰ ਰੱਖੀ ਹੈ।ਸੰਗਤਾਂ ਵਿਚ ਇਸ ਸੰਬੰਧੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।ਸੰਗਤਾਂ ਜਦ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕਦਮ ਧਰਦੀ ਹੈ ਤਾਂ ਉਸ ਦੇ ਮੂੰਹੋਂ ਵਾਹਿਗੁਰੂ, ਸਤਿਨਾਮ ਦਾ ਸਬਦ ਉਚਾਰਨ ਹੁੰਦਾ ਹੈ ਲੇਕਿਨ ਜਦ ਦੇ ਬੋਰਡ ਕੁਨੈਕਟ ਕੰਪਨੀ ਵਲੋਂ ਲਗਾਏ ਗਏ ਹਨ, ਉਸ ਸਮੇਂ ਤੋਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵੱਲ ਨਜ਼ਰ ਮਾਰਦੀਆਂ ਹਨ ਤਾਂ ਕੁਨੈਕਟ ਦਾ ਬੋਰਡ ਪੜ੍ਹਣਾ ਪੈਂਦਾ ਹੈ।ਜਦ ਕਿ ਗੁਰਦੁਆਰਾ ਸਾਹਿਬ ਅੰਦਰ ਅਗਰ ਕੋਈ ਧਾਰਮਿਕ ਸਮਾਗਮ ਵਾਲਾ ਬੋਰਡ ਲਗਾਇਆ ਜਾਂਦਾ ਹੈ ਤਾਂ ਸਮਾਗਮ ਹੋਣ ਤੋਂ ਪਹਿਲਾ ਹੀ ਉਹ ਉਥੋਂ ਉਤਰਾਇਆ ਜਾਂਦਾ ਹੈ।ਸੰਗਤਾਂ ਨੇ ਇਹ ਬੋਰਡ ਉਰੰਤ ਹਟਾਉਣ ਦੀ ਮੰਗ ਕੀਤੀ ਹੈ । ਲੇਕਿਨ ਜਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵਲੋਂ ਇਸ ਸੰਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀ ਮਿਲਿਆ।ਉਨ੍ਹਾਂ ਨੇ ਸਿਰਫ਼ ਇਹੀ ਕਿਹਾ ਕਿ ਬੋਰਡ ‘ਤੇ ਟੇਪ ਲਵਾ ਦਿੰਦੇ ਹਾਂ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply