
ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ ਸੱਗੂ) – ਨਾਨਕਸਰ ਆਨੰਦ ਈਸ਼ਵਰ ਦਰਬਾਰ ਬੱਧਨੀ ਕਲਾਂ ਵਾਲੇ ਸੰਤ ਮਹਾਪੁਰਸ਼ ਬਾਬਾ ਜ਼ੋਰਾ ਸਿੰਘ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਹਾਜਗੜ੍ਹ ਪਟਾਕਾ ਮਾਰਕੀਟ ਵਿਖੇ ਸਜਾਏ ਗਏ ਅੱਠ ਵੱਡੇ ਧਾਰਮਿਕ ਦੀਵਾਨਾਂ ਦੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਬਲਵੰਤ ਸਿੰਘ ਦਾਰਜੀ, ਹਰਜੀਤ ਸਿੰਘ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਦੱਸਿਆ ਕਿ ਇੰਨ੍ਹਾਂ ਸਮਾਗਮਾਂ ਲੱਖਾਂ ਦੀ ਤਦਾਦ ਵਿਚ ਸੰਗਤਾਂ ਨੇ ਪਰਿਵਾਰਾਂ ਸਮੇਤ ਹੁੰਮ ਹੁਮਾਂ ਕੇ ਹਾਜ਼ਰੀਆਂ ਭਰੀਆ ਅਤੇ 300 ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਵਾਲੇ ਬਣੇ। ਇਹ ਦੀਵਾਨ 1996 ਤੋਂ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਨਗਰੀ ਸ਼੍ਰੀ ਅੰਮ੍ਰਿਤਸਰ ਵਿਖੇ ਹਰ ਸਾਲ ਸਜਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿਚ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘੂਬੀਰ ਸਿੰਘ ਜੀ, ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ, ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਬਾਬਾ ਗੁਰਬਖਸ਼ ਸਿੰਘ ਜੀ ਬੱਧਨੀ ਕਲਾਂ ਵਾਲੇ, ਬਾਬਾ ਜੀ ਦੇ ਭਰਾ ਭਾਈ ਸਾਹਿਬ ਬਾਬਾ ਦਰਸ਼ਨ ਸਿੰਘ ਜੀ, ਬਾਬਾ ਸੁਖਬੀਰ ਸਿੰਘ ਜੀ, ਬਾਬਾ ਕੁਲਵੰਤ ਸਿੰਘ ਜੀ ਖੁਰਮਣੀਆ ਵਾਲੇ, ਬਾਬਾ ਜਰਨੈਲ ਸਿੰਘ,ਬਾਬਾ ਗੁਰਸੇਵਕ ਸਿੰਘ ਜੀ ਖੰਨੇ ਵਾਲੇ, ਸੰਤ ਹਰਬੰਸ ਸਿੰਘ ਧਿਆਣੇ ਵਾਲੇ ਅਤੇ ਹੋਰ ਮਹਾਪੁਰਸ਼ਾਂ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਹਾਜ਼ਰੀਆਂ ਭਰੀਆਂ। ਅੱਜ ਦੀਵਾਨਾਂ ਦੀ ਸੰਪੂਰਨਤਾਂ ਦੇ ਸ਼ੁਕਰਾਨੇ ਵਜੋਂ ਬਾਬਾ ਜ਼ੋਰਾ ਸਿੰਘ ਜੀ ਬੱਧਨੀ ਕਲਾਂ ਵਾਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਸ਼੍ਰੌਮਣੀ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਰਾਵਾਂ ਦੇ ਮੈਨੇਜ਼ਰ ਗੁਰਵਿੰਦਰ ਸਿੰਘ, ਸੂਚਨਾਂ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਕੌਂਸਲਰ ਅਮਰਬੀਰ ਸਿੰਘ ਢੋਟ ਵੱਲੋਂ ਬਾਬਾ ਜ਼ੋਰਾ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਨੂੰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਿਰੋਪਾਓ ਅਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਮਾਡਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਬਾਵਾ ਸਿੰਘ ਗੁੰਮਾਨਪਰਾ, ਮੇਜ਼ਰ ਸਿੰਘ ਰਾਮਪੁਰਾ, ਰਮਾ ਮਹਾਜਨ ਕੌਂਸਲਰ, ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਹਰਮੇਜ਼ ਸਿੰਘ ਬਠਿੰਡਾ, ਦਲਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਨੰਬਰਦਾਰ, ਮੁਖਤਿਆਰ ਸਿੰਘ ਲੁਧਿਆਣਾ, ਜੋਗਿੰਦਰ ਸਿੰਘ ਖਾਲਸਾ ਜਲਾਲਾਬਾਦ, ਅਰਵਿੰਦਰ ਸਿੰਘ ਇੰਜੀਨੀਅਰ, ਲਖਵਿੰਦਰ ਸਿੰਘ ਠੇਕੇਦਾਰ, ਮੇਜ਼ਰ ਸਿੰਘ ਲੁਧਿਆਣਾ, ਸੁਸਾਇਟੀ ਦੇ ਮੈਂਬਰ ਰਜਿੰਦਰ ਸਿੰਘ ਰਾਜਾ, ਨਿਰਮਲ ਸਿੰਘ, ਇੰਦਰਪਾਲ ਸਿੰਘ, ਮਨਿੰਦਰ ਸਿੰਘ ਜੇ.ਈ, ਤਜਿੰਦਰ ਸਿੰਘ ਬੋਬੀ, ਜਸਵੰਤ ਸਿੰਘ ਲਾਟੀ ਪ੍ਰਧਾਨ, ਠੇਕੇਦਾਰ ਬਲਦੇਵ ਸਿੰਘ, ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਕੁਲਵਤ ਸਿਘ ਢੋਟ, ਹਰਪ੍ਰੀਤ ਸਿਘ ਵਿੱਕੀ, ਸਦੀਪ ਸਿਘ, ਬਲਵਿਦਰ ਸਿਘ, ਜਸਪਾਲ ਸਿਘ ਖਾਲਸਾ, ਗੁਪਿਦਰ ਸਿਘ ਠੇਕੇਦਾਰ, ਬਲਦੇਵ ਸਿਘ ਠੇਕੇਦਾਰ, ਹਰਜਿਦਰ ਸਿਘ, ਨਿਰਮਲ ਸਿਘ, ਲਖਵਿਦਰ ਸਿਘ ਠੇਕੇਦਾਰ, ਦਾਸ ਜੀ, ਇਦਰਜੀਤ ਸਿਘ ਸੁਲਤਾਨਵਿਡ, ਅਰਵਿਦਰ ਸਿਘ ਆਰਕੀਟੈਕਟ, ਰਜਿਦਰ ਸਿਘ ਰਾਜਾ, ਜਸਵਤ ਸਿਘ ਲਾਟੀ, ਗੁਰਪ੍ਰੀਤ ਸਿੰਘ ਰੰਧਾਵਾ, ਜਗਜੀਤ ਸਿਘ ਚੌਹਾਨ, ਸਮਰਪ੍ਰੀਤ ਸਿਘ ਸਨੀ, ਰਮਨਪ੍ਰੀਤ ਸਿਘ ਤੁਗ, ਸੇਵਕ ਸਿਘ ਧੂੜਕੋਟ ਆਦਿ ਹਾਜ਼ਰ ਸਨ।