ਨਵੀਂ ਦਿੱਲੀ, 25 ਸਤੰਬਰ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਭਾਈ ਬੰਨੋ ਸਾਹਿਬ ਕਾਨਪੁਰ ਦੇ ਪ੍ਰਬੰਧਕਾਂ ਵੱਲੋਂ ਲਗਭਗ 7 ਟਨ ਰਾਹਤ ਸਾਮਗ੍ਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ਦੇ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਚਲਾਏ ਜਾ ਰਹੇ ਕਾਰਜਾਂ ਵਿੱਚ ਹਿੱਸਾ ਪਾਉਣ ਦੇ ਮਕਸਦ ਨਾਲ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਹਵਾਲੇ ਕੀਤੀ ਗਈ। ਇਕ ਟ੍ਰਕ ਵਿਚ ਕਾਨਪੁਰ ਤੋਂ ਦਿੱਲੀ ਲਿਆਂਦੀ ਗਈ ਰਾਹਤ ਸਾਮਗ੍ਰੀ ਦੀ ਇਸ ਖੇਪ ਵਿਚ 1000 ਕੰਬਲ, 1800 ਕਿਲੋ ਦਾਲ, 2000 ਕਿਲੋ ਚਾਵਲ, 500 ਪੈਕੇਟ ਬਿਸਕੁਟ, 1000 ਬੋਤਲ ਪਾਣੀ ਅਤੇ ਦਵਾਈਆਂ ਆਦਿਕ ਗੁਰਦੁਆਰਾ ਭਾਈ ਬੰਨੋ ਸਾਹਿਬ ਕਾਨਪੁਰ ਦੇ ਪ੍ਰਧਾਨ ਮੋਹਕਮ ਸਿੰਘ ਵੱਲੋਂ ਕਮੇਟੀ ਪ੍ਰਬੰਧਕਾਂ ਨੂੰ ਸੌਂਪੀ ਗਈ।
ਮਲਟੀ ਹੈਲਪੀਂਗ ਫਾਉਂਡੇਸ਼ਨ, ਪੱਛਮ ਵਿਹਾਰ ਦੀ ਮੁੱਖੀ ਬੀਬੀ ਸਿਮਰਤ ਕੌਰ ਸੋਡੀ ਵੱਲੋਂ ਵੀ ਰਾਹਤ ਸਾਮਗ੍ਰੀ ਦਾ ਇਕ ਟੈਂਪੂ ਦਿੱਲੀ ਕਮੇਟੀ ਦੇ ਹਵਾਲੇ ਕੀਤੇ ਜਾਣ ਦੀ ਜਾਣਕਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਕਸ਼ਮੀਰ ਵਿਖੇ ਰਾਸ਼ਨ ਵੰਢਣ ਦੀ ਸ਼ੁਰੂ ਕੀਤੀ ਜਾ ਰਹੀ ਮੁਹਿੰਮ ਦੇ ਵਿਚ ਇਸ ਸਾਮਗ੍ਰੀ ਦੇ ਇਸਤੇਮਾਲ ਹੋਣ ਦੀ ਆਸ ਜਤਾਈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਪਹਿਲੇ ਹੀ 80 ਤੋਂ 90 ਟਨ ਰਾਹਤ ਸਾਮਗ੍ਰੀ ਭੇਜੀ ਜਾ ਚੁੱਕੀ ਹੈ ਤੇ ਉਮੀਦ ਹੈ ਕਿ ਇਨੀ ਹੀ ਹੋਰ ਰਾਹਤ ਸਾਮਗ੍ਰੀ ਕਮੇਟੀ ਵੱਲੋਂ ਹੜ੍ਹ ਪੀੜ੍ਹਿਤਾਂ ਤੱਕ ਪਹੁੰਚਾ ਕੇ ਆਪਣੀ ਜ਼ਿਮੇਵਾਰੀ ਨੂੰ ਨਿਭਾਇਆ ਜਾਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਅਤੇ ਕਾਨਪੁਰ ਤੋਂ ਜਸਵੰਤ ਸਿੰਘ ਭਾਟੀਆਂ, ਪਰਮਜੀਤ ਸਿੰਘ ਬੋਬੀ, ਹਰਦੀਪ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਮੌਜੂਦ ਸਨ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …