Monday, July 14, 2025
Breaking News

ਆਸਥਾ ਦਾ ਨਵਾਂ ਰੂਪ – ਧਾਰਮਿਕ ਸਥਾਨਾਂ `ਤੇ ਹਵਾਈ ਜਹਾਜ਼ਾਂ ਦਾ ਚੜ੍ਹਾਵਾ

          Airoplane - Mannatਪੰਜਾਬ ਦੀ ਪਵਿੱਤਰ ਧਰਤੀ ਨੂੰ ਅਨੇਕਾਂ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ, ਮੁੰਨੀਆਂ ਅਤੇ ਸੰਤਾਂ-ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਹੈ।ਜਿਸ ਕਰ ਕੇ ਪੰਜਾਬ ਦੇ ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਆਸਥਾ ਦੇ ਮੰਦਿਰ, ਗੁਰਦੁਆਰੇ ਅਤੇ ਪੀਰਾਂ ਦੀਆਂ ਦਰਗਾਹਾਂ ਸਥਾਪਿਤ ਮਿਲਦੀਆਂ ਹਨ।ਸ਼ਰਧਾਲੂਆਂ ਵਲੋ ਇਹਨਾਂ ਪੂਜਣਯੋਗ ਸਥਾਨਾਂ `ਤੇ ਮੰਨਤਾਂ ਮੰਗਣ ਅਤੇ ਪੂਰੀਆਂ ਹੋਣ `ਤੇ ਨੋਟਾਂ ਦਾ ਚੜਾਵਾ ਦੇਣਾ, ਗੁਰੂ ਘਰ ਲਈ ਦਸਵੰਧ ਕੱਢਣਾ, ਲੰਗਰ ਲਾਉਣਾ ਲੱਡੂਆਂ ਅਤੇ ਕੜਾਹ ਦਾ ਪ੍ਰਸਾਦਿ ਵੰਡਣਾ, ਗੁਰਦੁਆਰੇ ਵਿੱਚ ਮੰਨਤ ਪੂਰੀ ਹੋਣ `ਤੇ ਅਖੰਡਪਾਠ ਕਰਵਾਉਣਾ, ਪੀਰਾਂ ਦੀ ਦਰਗਾਹ `ਤੇ ਚਾਦਰ ਚੜ੍ਹਾਉਣਾ ਆਦਿ ਸ਼ਰਧਾ ਦਾ ਸਿਲਸਿਲਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ।
              ਪਰ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਪੰਜਾਬ ਵਿਚੋਂ ਬਾਹਰਲੇ ਮੁਲਕਾਂ ਨੂੰ ਜਾਣ ਦੀ ਲੱਗੀ ਅੰਨ੍ਹੀ ਦੌੜ ਅੱਜ ਆਪਣੀ ਚਰਮ ਸੀਮਾਂ `ਤੇ ਪਹੁੰਚ ਗਈ ਹੈ।ਹੁਣ ਪੰਜਾਬ ਦੀ ਨੌਜਵਾਨ ਪੀੜ੍ਹੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਅਸਟਰੇਲੀਆ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਵਿੱਚ ਸਥਾਈ ਰੂਪ ਵਿੱਚ ਵੱਸਣ ਲਈ ਤਰਲੋਮੱਛੀ ਹੋਈ ਪਈ ਹੈ ਅਤੇ ਪੰਜਾਬ ਦੀ ਧਰਤੀ ਤੋਂ ਪਹਿਲ ਦੇ ਅਧਾਰ `ਤੇ ਕੂਚ ਕਰਨ ਨੂੰ ਕਾਹਲੀ ਹੈ।ਇਸ ਦੀ ਮਿਸਾਲ ਨੌਜਵਾਨ ਵਰਗ ਵਲੋਂ ਧਾਰਮਿਕ ਸਥਾਨਾਂ `ਤੇ ਚੜ੍ਹਾਵੇ ਦੇ ਰੂਪ ਵਿੱਚ ਮੰਨਤਾਂ ਮੰਗਣ ਲਈ ਖਿਡਾਉਣੇ ਰੂਪੀ ਹਵਾਈ ਜਹਾਜ਼ ਚੜ੍ਹਾਉਣਾ (ਆਸਥਾ ਦਾ ਨਵਾਂ ਰੂਪ) ਆਮ ਵੇਖਿਆ ਜਾ ਸਕਦਾ ਹੈ।ਇਸ ਆਸਥਾ ਦੀ ਅਰੰਭਤਾ ਜਲੰਧਰ ਜਿਲ੍ਹੇ ਦੇ ਪਿੰਡ ਤੱਲ੍ਹਣ `ਚ ਸਥਿਤ ਸ਼ਹੀਦ ਬਾਬਾ ਨਿਹਾਲ ਸਿੰਘ ਦੇ ਘਰ ਵਿੱਚ ਸਸ਼ੋਭਿਤ ਗੁਰਦੁਆਰਾ ਤੱਲ੍ਹਣ ਸਾਹਿਬ ਤੋਂ ਹੋਈ ਲੱਗਦੀ ਹੈ।
            ਇਥੇ ਮਾਨਤਾ ਹੈ ਕਿ ਜੋ ਵੀ ਵਿਅਕਤੀ ਖਿਡੌਣੇ ਰੂਪੀ ਹਵਾਈ ਜਹਾਜ਼ ਦਾ ਤੱਲ੍ਹਣ ਸਾਹਿਬ ਚੜ੍ਹਾਵਾ ਚੜ੍ਹਾਉਂਦਾ ਹੈ।ਉਸ ਦਾ ਵੀਜ਼ਾ ਛੇਤੀ ਲੱਗਦਾ ਹੈ ਅਤੇ ਉਹ ਹਵਾਈ ਜਹਾਜ਼ ਰਾਹੀਂ ਬਾਹਰਲੇ ਦੇਸ਼ ਨੂੰ ਕੂਚ ਕਰ ਜਾਂਦਾ ਹੈ।ਇਸੇ ਕਰ ਕੇ ਉਪਰੋਕਤ ਗੁਰਦੁਆਰਾ ਵੀਜ਼ੇ ਵਾਲਾ ਜਾਂ ਹਵਾਈ ਜਹਾਜ਼ਾਂ ਵਾਲੇ ਗੁਰਦੁਆਰੇ ਦੇ ਤੌਰ `ਤੇ ਪ੍ਰਸਿੱਧ ਹੈ।ਵੇਖੋ-ਵੇਖੀ ਇਸ ਆਸਥਾ ਦਾ ਪ੍ਰਸਾਰ ਹਰੇਕ ਪੱਧਰ `ਤੇ ਸਥਾਪਿਤ ਧਾਰਮਿਕ ਸਥਾਨਾਂ `ਚ ਫੈਲ ਰਿਹਾ ਹੈ।
               ਅੱਜ ਪੰਜਾਬ ਦੇ ਸ਼ਰਧਾਲੂਆਂ ਵਿੱਚ ਉਭਰੇ ਆਸਥਾ ਦੇ ਨਵੇਂ ਰੂਪ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿਤੈਸ਼ੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਵਾਸੀਆਂ ਦੀ ਬਾਹਰਲੇ ਦੇਸ਼ਾਂ ਵੱਲ ਜਾਣ ਦੀ ਦੌੜ, ਆਉਣ ਵਾਲੇ ਸਮੇਂ ਵਿੱਚ ਕਿੰਨ੍ਹੀ ਲਾਹੇਵੰਦ ਜਾਂ ਖਤਰਨਾਕ ਸਾਬਿਤ ਹੋਵੇਗੀ ?
Gurmeet S-Bhoma Btl

 

 ਗੁਰਮੀਤ ਸਿੰਘ ਭੋਮਾ
(ਸਟੇਟ ਐਵਾਰਡੀ)
ਬਟਾਲਾ, ਜਿਲਾ ਗੁਰਦਾਸਪੁਰ।
ਮੋ – 97815 35440

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply