ਸੁਨਾਮ/ਲੌਂਗੋਵਾਲ, 11 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਠਿੰਡਾ ਵਿਖੇ ਹੋਣ ਵਾਲੀ ਪੰਜਾਬ ਸਟੇਟ ਜੂਨੀਅਰ ਵੁਸ਼ੁ ਚੈਂਪਿਅਨਸ਼ਿਪ ਲਈ ਜਿਲਾ ਸੰਗਰੂਰ ਵੁਸ਼ੁ ਐਸੋਸੀਏਸ਼ਨ ਵਲੋਂ ਅੰਡਰ-14 ਦੇ 16 ਬੱਚਿਆਂ ਨੂੰ ਇੰਦਰਜੀਤ ਕੂਪਰ ਦੀ ਅਗਵਾਈ `ਚ ਸਥਾਨਕ ਇੰਟਰਨੈਸ਼ਨਲ ਆਕਸਫੋਰਡ ਸਕੂਲ ਕਮੇਟੀ ਮੈਂਬਰ ਰਾਕੇਸ਼ ਗਰਗ, ਪ੍ਰਿੰਸੀਪਲ ਜੋਤੀ ਸ਼ਰਮਾ ਅਤੇ ਨਗਰ ਕੌਂਸਲਰ ਮਨਪ੍ਰੀਤ ਸਿੰਘ ਵੜੈਚ ਨੇ ਝੰਡੀ ਦੇ ਕੇ ਰਵਾਨਾ ਕੀਤਾ।ਸਕੂਲ ਪ੍ਰਿੰਸੀਪਲ ਜੋਤੀ ਸ਼ਰਮਾ ਨੇ ਬੱਚਿਆਂ ਨੂੰ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਬੱਚਿਆਂ ਦੇ ਨਾਲ ਟੀਮ ਕੋਚ ਰੋਮਨ ਸੇਨ, ਨਸ਼ਵਿੰਦਰ ਕੌਰ ਅਤੇ ਟੀਮ ਮੈਨੇਜਰ ਦੀਪਿਕਾ ਮਿੱਤਲ ਵੀ ਨਾਲ ਗਏ।
ਇਸ ਮੌਕੇ ਟੀਮ ਐਡਵਾਈਜ਼ਰ ਜਤਿੰਦਰ ਚੀਮਾ, ਨਿਰਮਾਣਦੀਪ ਚੀਮਾ, ਪਰਵਿੰਦ ਗੁਪਤਾ, ਸੰਜੀਵ, ਆਇਸ਼ਾ ਕਤਿਆਲ, ਸਿਮਰਨ, ਪ੍ਰਭਾਤ ਜੈਨ, ਜਸਪਾਲ ਸਿੰਘ, ਸੁਖਜੀਤ ਕੌਰ, ਕੁਲਵੀਰ ਸਿੰਘ ਆਦਿ ਵੀ ਮੌਜੂਦ ਸਨ।