Monday, July 1, 2024

ਡੀ.ਏ.ਵੀ. ਪਬਲਿਕ ਸਕੂਲ ਨੇ ਫੋਟੋਗ੍ਰਾਫੀ ਪ੍ਰਦਰਸ਼ਨੀ ਵਿੱਚ ਵਿਖਾਇਆ ਆਪਣਾ ਹੁਨਰ

22011431

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪਿਛਲੇ ਸਾਲ ਸਟਾਫ਼ ਅਤੇ ਬੱਚਿਆਂ ਨੇ ਫੋਟੋਗ੍ਰਾਫੀ ਵਿੱਚ ਆਪਣਾ ਭਰਵਾਂ ਹੁੰਗਾਰਾ ਭਰਿਆ, ਹੁਣ ਡੀ.ਏ.ਵੀ. ਫਿਰ ਹੋਰ ਜ਼ਿੰਦਾਦਿਲੀ ਨਾਲ ਜੋਸ਼ ਭਰਪੂਰ, ਕੈਮਰੇ ਦੇ ਸਾਹਮਣੇ ਤਿੰਨ ਦਿਵਸੀ ਫੋਟੋਗ੍ਰਾਫੀ ਪ੍ਰਦਰਸ਼ਨੀ ਕਮ ਸੇਲ ਵਿੱਚ ਆਏ, ਇਸ ਵਿੱਚ ਚੁੰਨਿੰਦਾ ਫੋਟੋਆਂ ਜਿੜੀਆਂ ਕਿ ਡੀ.ਏ.ਵੀ.ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਸਟਾਫ਼ ਅਤੇ ਬੱਚਿਆਂ ਨੇ ਖਿੱਚੀਆਂ ਸੀ, ਇਹ ਲੋਕਾਂ ਨੂੰ ਸਮਾਜਿਕ ਅਤੇ ਰਾਸ਼ਟਰੀ ਮਾਮਲਿਆਂ ਦੇ ਪ੍ਰਤੀ ਜਾਗਰੁਕ ਕਰਦੀਆਂ ਹਨ। ਪ੍ਰਦਰਸ਼ਨੀ ਦਾ ਉਦਘਾਟਨ ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਕੀਤਾ ਅਤੇ ਉਨ੍ਹਾਂ ਨੇ ਫੋਟੋਗ੍ਰਾਫਰ ਬੱਚਿਆਂ ਦੀ ਖ਼ੂਬ ਤਾਰੀਫ਼ ਕੀਤੀ। ਇਹ ਰਚਨਾਤਮਕ ਵਿਚਾਰ ਸਕੂਲ ਦੇ ਪਬਲੀਕੇਸ਼ਨ ਵਿਭਾਗ ਦੇ ਮੁਖੀ ਸ਼੍ਰੀਮਤੀ ਪ੍ਰਤਿਭਾ ਪੰਗਾਲ ਅਤੇ ਉਨ੍ਹਾਂ ਦੀ ਟੀਮ ਡਾ: ਸ਼੍ਰੀਮਤੀ ਪ੍ਰੀਤਇੰਦਰਜੀਤ ਕੌਰ, ਸ਼੍ਰੀਮਤੀ ਵਰੁਨਾ ਖੰਨਾ ਅਤੇ ਸ਼੍ਰੀਮਤੀ ਸਹਿਜ ਗੁਲਾਟੀ ਦੀ ਮਦਦ ਨਾਲ ਆਏ। ਆਰਿਆ ਰਤਨ ਸ਼੍ਰੀ ਪੂਨਮ ਸੂਰੀ ਜੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ. ਨਵੀ— ਦਿੱਲੀ ਨੇ ਉਨ੍ਹਾਂ ਨੂੰ ਅੱਗੇ ਵਧੱਣ ਲਈ ਪ੍ਰੇਰਿਆ, ਨੌਜਵਾਨ ਫੋਟੋਗ੍ਰਾਫਰ ਬੱਚਿਆਂ ਨੇ ਆਪਣੀ ਕਲਪਨਾ ਅਤੇ ਹੁਨਰ ਨੂੰ ਵੱਖਸ਼ਵੱਖ ਖ਼ੁਸ਼ਨੁਮਾ ਤਰੀਕੇ ਨਾਲ ਪੇਸ਼ ਕੀਤਾ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਬੱਚਿਆਂ ਦੀ ਅਤੇ ਪਬਲੀਕੇਸ਼ਨ ਵਿਭਾਗ ਦੀ, ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੇ ਲਈ ਤਾਰੀਫ਼ ਕੀਤੀ। ਇਸ ਸਾਲ ਦੀ ਪ੍ਰਦਰਸ਼ਨੀ ਵਿੱਚ ਪੁਰਾਣੇ ਵਿਦਿਆਰਥੀਆਂ ਦੁਆਰਾ ਖਿੱਚੀਆਂ ਕੁਝ ਵਧੀਆ ਫੋਟੋਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਨੇ ਐਜੂ ਕਲਿਕ ਪ੍ਰਦਰਸ਼ਨੀ ਵਿੱਚ ਬੜੇ ਜੋਸ਼ ਨਾਲ ਹਿੱਸਾ ਲਿਆ ਸੀ। ਪ੍ਰਤੀਯੋਗੀ ਆਪਣੇ ਕੰਮ ਨੂੰ ਪੂਰਾ ਕਰਨ ਵਿੱਚ ਪੂਰੇ ਉਤਸ਼ਾਹ ਅਤੇ ਉਮੀਦ ਵਿੱਚ ਸਨ ਤਾਂ ਜੋ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਦੁਆਰਾ ਸ਼ਹਿਰ ਵਿੱਚ ਧੁੰਮ ਮਚਾ ਸਕਣ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply