ਅੰਮ੍ਰਿਤਸਰ, 5 ਮਾਰਚ (ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਬੀਤੇ ਦਿਨੀਂ ਖਾਲਸਾ ਕਾਲਜ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਨੋਜੀ (ਰਣਜੀਤ ਐਵੀਨਿਊ) ਦੇ ਵਿਦਿਆਰਥੀ ਸੜਕ ਹਾਦਸੇ ਦੌਰਾਨ ਜਖ਼ਮੀ ਹੋਣ ਉਪਰੰਤ ਅੱਜ ਇਕ ਨਿੱਜੀ ਹਸਪਤਾਲ ‘ਚ ਮੌਤ ਹੋਣ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ: ਛੀਨਾ ਨੇ ਇਸ ਮੌਕੇ ‘ਤੇ ਸਦੀਵੀਂ ਵਿਛੋੜਾ ਗਏ ਉਕਤ ਵਿਦਿਆਰਥੀ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦੀ ਪ੍ਰਾਥਨਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਿਯਾਰਾਜ ਸੌਰਵ ਵਾਸੀ ਰਾਮਪੁਰਾ ਮੈਦਾਨ ਕਾਲੌਨੀ, ਜਮਾਲਪੁਰ, ਮੁੰਗੇਰ, ਬਿਹਾਰ ਦਾ ਰਹਿਣ ਵਾਲਾ ਸੀ ਅਤੇ ਬੀ ਟੈਕ ਇੰਜ਼ੀਨੀਅਰਿੰਗ ਦਾ ਹੋਣਹਾਰ ਵਿਦਿਆਰਥੀ ਸੀ। ਉਨ੍ਹਾਂ ਕਿਹਾ ਕਿ ਉਕਤ ਵਿਦਿਆਰਥੀ ਬੀਤੇ 2 ਦਿਨ ਪਹਿਲਾਂ ਫ਼ਰੀਦਕੋਟ ਤੋਂ ਅੰਮ੍ਰਿਤਸਰ ਆ ਰਿਹਾ ਸੀ, ਬੱਸ ਦੇ ਪਿਛਲੇ ਦਰਵਾਜੇ ਨੂੰ ਹੇਠਾਂ ਡਿੱਗਣ ਕਾਰਨ ਜਖ਼ਮੀ ਹੋ ਗਿਆ, ਜਿਸਦੀ ਜ਼ੇਰੇ ਇਲਾਜ ਅੱਜ ਸਵੇਰੇ ਕਰੀਬ 9.00੦ ਵਜੇ ਮੌਤ ਹੋ ਗਈ। ਕਾਲਜ ਮੈਨੇਜ਼ਮੈਂਟ ਨੇ ਉਕਤ ਪੀੜਤ ਪਰਿਵਾਰ ਨੂੰ 40000/-ਰੁਪਏ ਦੇ ਕਰੀਬ ਰਾਸ਼ੀ ਸਹਾਇਤਾ ਵਜੋਂ ਪ੍ਰਦਾਨ ਕੀਤੀ ਗਈ। ਪਰ ਅਫ਼ਸੋਸ ਦੀ ਗੱਲ ਕਿ ਸੌਰਵ ਨੂੰ ਬਚਾਇਆ ਨਹੀਂ ਜਾ ਸਕਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …