ਅੰਮ੍ਰਿਤਸਰ, 5 ਮਾਰਚ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਬੀਤੇ ਦਿਨੀਂ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਡਿਜ਼ਾਇਨਰਜ਼ ਸ਼ੋਅ ‘ਫਰੌਂਜ਼ੋਲੋ’ ਦੌਰਾਨ ਡਾ. ਰਜਿੰਦਰ ਕੌਰ ਪੁਆਰ, ਡੀਨ, ਕਾਲਜ ਡਿਵਲਪਮੈਂਟ ਕਾਊਂਸਿਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸ਼੍ਰੀਮਤੀ ਤਜਿੰਦਰ ਕੌਰ ਛੀਨਾ, ਪ੍ਰਿੰ. ਸਰਵਜੀਤ ਕੌਰ ਬਰਾੜ, ਪ੍ਰਿੰ. ਗੁਰਨਾਮ ਕੌਰ ਬੇਦੀ, ਸ਼੍ਰੀਮਤੀ ਗੀਤਾ ਹੁੰਦਲ, ਸ਼੍ਰੀਮਤੀ ਪਰਮਜੀਤ ਢੀਂਡਸਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ੋਅ ‘ਚ ਵਿਦਿਆਰਥਣਾਂ ਨੇ ਆਪਣੀ ਸਿਰਜਨਾਤਮਕਤਾ ਤੇ ਹੁਨਰ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਬੀ.ਐੱਸ.ਸੀ. ਭਾਗ ਤੀਜਾ ਦੀ ਸ਼ਿਵਾਂਗੀ ਨੂੰ ‘ਬੈਸਟ ਕ੍ਰਿਏਟਿਵ ਡਿਜ਼ਾਇਨਰ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਯੂਨੀਵਰਸਿਟੀ ਦੀ ਟੌਪਰ ਕੁਲਜੀਤ ਕੌਰ ਨੇ ਸਟੂਡੈਂਟ ਆਫ਼ ਦ ਯੀਅਰ ਐਵਾਰਡ ਹਾਸਲ ਕੀਤਾ। ਮੁੱਖ ਮਹਿਮਾਨ ਡਾ.ਰਜਿੰਦਰ ਕੌਰ ਪੁਆਰ ਨੇ ਵਿਦਿਆਰਥਣਾਂ ਦੀ ਮਿਹਨਤ ਤੇ ਹੁਨਰ ਦੀ ਭਰਪੂਰ ਸ਼ਾਲਾਘਾ ਕਰਦਿਆਂ ਕਿਹਾ ਕਿ ਇਹ ਵਿਦਿਆਰਥਣਾਂ ਅੱਵਲ ਹੀ ਭਵਿੱਖ ਵਿਚ ਆਪਣਾ ਤੇ ਕਾਲਜ ਦਾ ਨਾਮ ਰੌਸ਼ਨ ਕਰਨਗੀਆਂ। ਪ੍ਰਿੰ. ਸਰਵਜੀਤ ਕੌਰ ਬਰਾੜ ਨੇ ਕਿਹਾ ਕਿ ਕਾਲਜ ਨੇ ਵਿਦਿਆਰਥਣਾਂ ਦੀ ਸਿਰਜਨਾਤਮਕਤਾ ਨੂੰ ਇਹੋ ਜਿਹਾ ਮੰਚ ਦਿੱਤਾ ਹੈ ਕਿ ਉਹ ਫ਼ੈਸ਼ਨ ਦੀ ਦੁਨੀਆ ‘ਚ ਪੂਰੇ ਵਿਸ਼ਵ ‘ਚ ਮੁਕਾਬਲਾ ਕਰ ਸਕਦੀਆਂ ਹਨ। ਪ੍ਰਿੰ: ਡਾ. ਮਾਹਲ ਨੇ ਵਿਦਿਆਰਥਣਾਂ ਨੂੰ ਆਪਣੇ ਅੰਦਰ ਆਤਮ-ਵਿਸ਼ਵਾਸ ਜਗਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਜੇ ਆਤਮ-ਵਿਸ਼ਵਾਸ ਹੋਵੇਗਾ ਤਾਂ ਉਹ ਆਤਮ-ਨਿਰਭਰ ਹੋ ਕੇ ਸਮਾਜ ‘ਚ ਆਪਣੀ ਪਹਿਚਾਣ ਬਣਾ ਸਕਣਗੀਆਂ। ਅੰਤ ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …