ਧੂਰੀ, 22 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪ੍ਰੈਸ ਟਰੱਸਟ ਪੰਜਾਬ ਦੇ ਦਫਤਰ ਵਿੱਚ ਪੰਜਾਬ ਜਰਨਲਿਸਟ ਯੂਨੀਅਨ (ਪੰਜਾਬ) ਦਾ ਗਠਨ ਕੀਤਾ ਗਿਆ।ਜਿਸ ਵਿੱਚ ਵੱਖੋ-ਵੱਖਰੇ ਅਖਬਾਰਾਂ, ਟੀ.ਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੇ ਹਿੱਸਾ ਲਿਆ।ਇਸ ਮੀਟਿੰਗ ਵਿੱਚ ਪ੍ਰੈਸ ਟਰੱਸਟ ਪੰਜਾਬ ਦੇ ਪ੍ਰਧਾਨ ਡਾ. ਅਨਵਰ ਭਸੌੜ ਅਤੇ ਚੇਅਰਮੈਨ ਐਡਵੋਕੇਟ ਰਾਜੇਸ਼ਵਰ ਪਿੰਟੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਆਪਸੀ ਵਿਚਾਰਾਂ ਤੋਂ ਬਾਅਦ ਸਰਬ ਸੰਮਤੀ ਨਾਲ ਸੰਜੇ ਲਹਿਰੀ ਨੂੰ ਪ੍ਰਧਾਨ, ਸ਼ਾਮ ਲਾਲ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਨੂੰ ਵਾਇਸ ਪ੍ਰਧਾਨ, ਰਣਜੀਤ ਭਸੀਨ ਨੂੰ ਚੇਅਰਮੈਨ, ਰਤਨ ਸਿੰਘ ਭੰਡਾਰੀ ਨੂੰ ਜਨਰਲ ਸਕੱਤਰ, ਰਵਿੰਦਰ ਸਿੰਘ ਜੌਲੀ ਨੂੰ ਵਿਸ਼ੇਸ਼ ਸਕੱਤਰ, ਦੀਪਕ ਵਿੱਗ ਤੇ ਲਖਵੀਰ ਧਾਂਦਰਾ ਨੂੰ ਸਹਾਇਕ ਸਕੱਤਰ, ਬਿੰਨੀ ਗਰਗ ਨੂੰ ਵਿੱਤ ਸਕੱਤਰ, ਵਿਕਾਸ ਵਰਮਾ ਨੂੰ ਜੱਥੇਬੰਦਕ ਸਕੱਤਰ ਚੁਣਿਆ ਗਿਆ।ਜਦਕਿ ਹਰਸ਼ ਕੌਸ਼ਲ, ਜਸਵੀਰ ਮਾਨ, ਤਿਲਕ ਰਾਜ ਵਧਵਾ, ਪ੍ਰਵੀਨ ਗਰਗ, ਰਵਿੰਦਰ ਕੋਹਲੀ ਅਤੇ ਤਰਸੇਮ ਸੈਣੀ ਨੂੰ ਕਾਰਜਕਾਰੀ ਮੈਂਬਰ ਸ਼ਾਮਿਲ ਕੀਤਾ ਗਿਆ।
ਇਸ ਮੌਕੇ ਨਵੇਂ ਚੁਣੇ ਪ੍ਰਧਾਨ ਲਹਿਰੀ ਨੇ ਦੱਸਿਆ ਕਿ ਇਹ ਯੂਨੀਅਨ ਪੰਜਾਬ ਦੀ ਇਕਾਈ ਵਜੋਂ ਕੰਮ ਕਰੇਗੀ ਅਤੇ ਜ਼ਲਦ ਹੀ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਇਕਾਈਆਂ ਬਣਾ ਕੇ ਪੱਤਰਕਾਰਾਂ ਨੂੰ ਦਰਪੇਸ਼ ਔਕੜਾਂ ਦੂਰ ਕਰਨ, ਸਰਕਾਰ ਵੱਲੋਂ ਮਿਲਦੇ ਹੱਕ ਪ੍ਰਾਪਤ ਕਰਨ ਦੇ ਉਪਰਾਲੇ ਕੀਤੇ ਜਾਣਗੇ ਅਤੇ ਪੀਲੀ ਪੱਤਰਕਾਰੀ ਨੂੰ ਠੱਲ੍ਹ ਪਾਉਣ ਲਈ ਵੀ ਇਹ ਯੂਨੀਅਨ ਕੰਮ ਕਰੇਗੀ ਅਤੇ ਭਰਾਤਰੀ ਜੱਥੇਬੰਦੀਆਂ ਨੂੰ ਆਪਣੇ ਨਾਲ ਜੋੜੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …