Friday, July 4, 2025
Breaking News

ਅਕੇਡੀਆ ਵਰਲਡ ਸਕੂਲ ਵਿਖੇ ਕਹਾਣੀ ਉਚਾਰਨ ਮੁਕਾਬਲੇ ਕਰਵਾਏ ਗਏ

ਸੁਨਾਮ/ ਲੌਂਗੋਵਾਲ, 22 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਸ਼ੁੱਕਰਵਾਰ ਨੂੰ ਕਹਾਣੀ ਉਚਾਰਨ ਮੁਕਾਬਲਾ PUNJ2210201917ਕਰਵਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਮੁਕਾਬਲੇ ਦਾ ਮਕਸਦ ਬੱਚਿਆਂ `ਚ ਹੌਂਸਲਾ ਵਧਾਉਣਾ ਸੀ।ਇਸ ਮੁਕਾਬਲੇ ਵਿੱਚ ਯੂ.ਕੇ.ਜੀ ਦੇ ਵਿਦਿਆਰਥੀਆਂ ਨੇ ਸਵੈ-ਜਾਣਕਾਰੀ ਦਿੰਦੇ ਹੋਏ ਬਹੁਤ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ।ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਤਮੰਨਾ ਮੈਡਮ ਨੇ ਮੁਕਾਬਲੇ ਦੀ ਜਜਮੈਂਟ ਦੀ ਡਿਊਟੀ ਬਾਖੂਬੀ ਨਿਭਾਈ।ਮੁਕਾਬਲੇ ਵਿਚੋਂ ਪਹਿਲਾਂ ਸਥਾਨ ਗੁਰਸ਼ਾਨ ਸਿੰਘ ਅਤੇ ਗੁਰਲੀਨ ਕੌਰ ਨੇ, ਦੂਸਰਾ ਸਥਾਨ ਏਕਨੂਰ ਸਿੰਘ ਖੁਰਮੀ ਨੇ ਤੀਸਰਾ ਸਥਾਨ ਮਹਿਕਦੀਪ ਕੌਰ ਨੇ ਹਾਸਲ ਕੀਤਾ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਅਧਿਆਪਕਾਂ ਕੋਮਲ ਸ਼ਰਮਾ ਅਤੇ ਸੋਨੀਆ ਬੱਤਰਾ ਵੀ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply