ਲੌਂਗੋਵਾਲ, 22 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਮਸਤੂਆਣਾ ਸਾਹਿਬ ਦੇ ਗਰਾਊਂਡ ਵਿੱਚ ਸੰਪੰਨ ਹੋਈਆਂ 41ਵੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ `ਚ ਰੱਤੋਕੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਸੋਨੇ ਦੇ 2 ਚਾਂਦੀ ਦੇ ਤਮਗੇ ਜਿੱਤ ਕੇ ਜਿਲੇ ਵਿਚੋਂ ਮੋਹਰੀ ਸਕੂਲ ਹੋਣ ਦਾ ਮਾਣ ਹਾਸਲ ਕੀਤਾ। ਖੋ ਖੋ ਮੁੰਡਿਆਂ ਨੇ ਲਹਿਰਾ ਬਲਾਕ ਦੀ ਟੀਮ ਨੂੰ ਵੱਡੇ ਫ਼ਰਕ ਨਾਲ਼ ਹਰਾਇਆ।ਖੋ ਖੋ ਕੁੜੀਆਂ ਵਿੱਚ ਵੀ ਰੱਤੋਕੇ ਨੇ ਥੋੜ੍ਹੇ ਜਿਹੇ ਫ਼ਰਕ ਨਾਲ਼ ਪਿੱਛੇ ਰਹਿੰਦਿਆਂ ਚਾਂਦੀ ਦਾ ਤਮਗਾ ਹਾਸਲ ਕੀਤਾ।ਰੀਲੇਅ ਦੌੜ ਵਿੱਚ ਰੱਤੋਕੇ ਦੀ ਟੀਮ ਨੇ ਪੂਰੇ ਜਿਲੇ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਤੇ ਸੋਨੇ ਦਾ ਤਗਮਾ ਹਾਸਲ ਕੀਤਾ।ਰੱਸੀ ਟੱਪਣ ਦੇ ਮੁਕਾਬਲੇ ਵਿੱਚ ਨੀਸ਼ਾ ਕੌਰ ਨੇ ਡਬਲ ਅੰਡਰ ਅਤੇ ਜੌਗਿੰਗ ਵਿੱਚ ਦੋ ਸੋਨੇ ਦੇ ਤਮਗੇ ਹਾਸਿਲ ਕੀਤੇ। ਸੁਖ਼ਲਵ ਨੇ ਫਰੀ ਸਟਾਈਲ ਰੱਸੀ ਟੱਪਣ ਮੁਕਾਬਲੇ ਵਿੱਚ ਸੋਨੇ ਦਾ, ਅਰਸ਼ਦੀਪ ਸਿੰਘ ਨੇ ਰੱਸੀ ਟੱਪਣ ਦੇ ਸਪੀਡ `ਚ ਸੋਨੇ ਦਾ ਅਤੇ ਸਤਵਿੰਦਰ ਨੇ ਜੌਗਿੰਗ `ਚ ਚਾਂਦੀ ਦਾ ਤਮਗਾ ਹਾਸਲ ਕੀਤਾ ਰੱਸਾ ਖਿੱਚਣ ਮੁਕਾਬਲੇ ਵਿੱਚ ਵੀ ਰੱਤੋਕੇ ਦੇ ਵਿਦਿਆਰਥੀਆਂ ਨੇ ਚੀਮਾਂ ਬਲਾਕ ਵਲੋਂ ਭਾਗ ਲੈਂਦਿਆਂ ਸੋਨੇ ਦੇ ਤਮਗੇ ਹਾਸਿਲ ਕੀਤੇ।ਇਸ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿੰਦਿਆਂ ਬਲਾਕ ਪ੍ਰਾਇਮਰੀ ਅਫ਼ਸਰ ਸ੍ਰੀਮਤੀ ਪਰਮਜੀਤ ਕੌਰ ਨੇ ਵਿਦਿਆਰਥੀਆਂ ਦੇ ਹੌਂਸਲੇ ਤਾਰੀਫ਼ ਕੀਤੀ।
ਸਕੂਲ ਪਹੁੰਚਣ `ਤੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਸਰਪੰਚ ਕੁਲਦੀਪ ਕੌਰ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਬਲਜੀਤ ਬੱਲੀ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।ਗਿਆਨ ਸਿੰਘ ਭੁੱਲਰ, ਸਾਹਿਬ ਸਿੰਘ, ਮੱਖਣ ਲਾਲ, ਅਵਤਾਰ ਸਿੰਘ ਡੀ.ਪੀ, ਮਨਪ੍ਰੀਤ ਕੌਰ ਕੋਚ, ਪਾਲੀ ਧਨੌਲਾ ਕੋਚ, ਹੈਪੀ ਭੰਗੜਾ ਕੋਚ ਆਦਿ ਤੋਂ ਇਲਾਵਾ ਅਧਿਆਪਕ ਪ੍ਰਦੀਪ ਸਿੰਘ ਰੋਪ ਸਕਿਪਿੰਗ ਕੋਚ, ਸੁਖਪਾਲ ਸਿੰਘ, ਪ੍ਰਵੀਨ ਕੌਰ ਰੇਨੂੰ ਸਿੰਗਲਾ, ਸਤਪਾਲ ਕੌਰ, ਰਣਜੀਤ ਕੌਰ, ਹਰਵਿੰਦਰ ਕੌਰ ਅਤੇ ਸੁਮਨ ਗੋਇਲ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …