Monday, December 23, 2024

ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਸਰਸਵਤੀ ਵਿਦਿਆ ਮੰਦਿਰ ਦੇ ਵਿਦਿਆਰਥੀ ਜਿੱਤੇ

ਲੌਂਗੋਵਾਲ, 22 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰਸਾਗਰ ਸ੍ਰੀ ਮਸਤੂਆਣਾ ਸਾਹਿਬ ਵਿਖੇ ਹੋਈਆਂ ਜਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ PUNJ2210201921ਬਲਾਕ ਚੀਮਾਂ ਵੱਲੋਂ ਭਾਗ ਲੈਂਦੇ ਹੋਏ ਸਰਸਵਤੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਦੀ ਵਿਦਿਆਰਥਣ ਭੂਮਿਕਾ ਕਾਂਸਲ ਨੇ ਪਿਛਲੇ ਸਾਲ ਦੀ ਤਰਾਂ ਆਪਣੀ ਚੜ੍ਹਤ ਨੂੰ ਬਰਕਰਾਰ ਰੱਖਦੇ ਹੋਏ ਇਸ ਸਾਲ ਵੀ ਐਥਲੇਟਿਕਸ ਮੁਕਾਬਲਿਆਂ ਵਿੱਚ ਹਿੱੱਾ ਲੈ ਕੇ 200 ਮੀਟਰ ਵਿੱਚ ਪਹਿਲਾ, 4-100 ਮੀਟਰ ਰਿਲੇਅ ਵਿੱਚ ਪਹਿਲਾ ਅਤੇ 100 ਮੀਟਰ ਵਿੱਚ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਆਪਣਾ ਅਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ।ਇਸ ਤੋਂ ਇਲਾਵਾ ਦਮਨਪ੍ਰੀਤ ਕੌਰ ਨੇ ਸ਼ਾਟਪੁੱਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਕਬੱਡੀ ਖੇਡ ਵਿੱਚ ਭਾਗ ਲੈਂਦੇ ਹੋਏ ਲੜਕੀਆਂ ਦਮਨਪ੍ਰੀਤ ਕੌਰ, ਰਾਜਵੀਰ ਕੌਰ, ਹਰਪ੍ਰੀਤ ਬਾਵਾ, ਦੁਰਲੱਭਮੀਤ, ਗੁਰਮਨਜੋਤ ਕੌਰ ਅਤੇ ਸੁਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
            ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ, ਮੈਡਮ ਕਮਲ ਗੋਇਲ ਨੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਕੋਚ ਪਰਮਜੀਤ ਸਿੰਘ, ਮਨਜਿੰਦਰ ਸਿੰਘ, ਗੁਰਜੰਟ ਕੋਰ, ਅਸ਼ੋਕ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ । 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply