ਪੰਜਾਬੀ ਗਾਇਕ ਅਰਮਾਨ ਬੇਦਿਲ ਨੇ ਕੀਲੇ ਸਰੋਤੇ
ਲੌਂਗੋਵਾਲ, 22 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ( ਡੀਂਮਡ ਯੂਨੀਵਰਸਿਟੀ) ਵਿਖੇ ਦੋ ਰੋਜ਼ਾ ਸਾਲਾਨਾ ਸਮਾਰੋਹ “ਮਧੁਰਮ 2019” ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ ਹੈ।ਸਮਾਰੋਹ ਦੇ ਪਹਿਲੇ ਦਿਨ ਦਾ ਆਗਾਜ਼ ਡਾਇਰੈਕਟਰ ਸਲਾਈਟ ਪ੍ਰੋ. ਸ਼ੈਲੇਂਦਰ ਜੈਨ, ਪ੍ਰੋ. ਏ.ਐਸ ਅਰੋੜਾ ਅਤੇ ਚੇਅਰਮੈਨ ਪ੍ਰੋ. ਦਮਨਜੀਤ ਸਿੰਘ ਨੇ ਸਾਂਝੇ ਤੌਰ `ਤੇ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਮਾਜ ਸੇਵੀ ਪਟਿਆਲਾ ਫਾਊਂਡੇਸ਼ਨ ਦੇ ਰਵੀ ਸਿੰਘ ਆਹਲੂਵਾਲੀਆਂ ਸ਼ਾਮਲ ਹੋਏ।ਇਸ ਦੌਰਾਨ ਸਮਾਜਿਕ ਵਿਸ਼ਿਆਂ `ਤੇ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਤੀਨਿਧ ਸ਼ਾਮਲ ਹੋਏ।ਇਸ ਤੋਂ ਇਲਾਵਾ ਮੈਡੀਕਲ ਕੈਂਪ, ਖ਼ੂਨਦਾਨ ਕੈਂਪ, ਪੇਂਡੂ ਵਿਕਾਸ ਵਿਸ਼ੇ `ਤੇ ਸੈਮੀਨਾਰ ਅਤੇ ਸ਼ਾਮ ਨੂੰ ਸਲਾਈਟ ਵਿਦਿਆਰਥੀਆਂ ਨੇ ਭਾਰਤੀ ਸਭਿਆਚਾਰ ਦੀਆਂ ਖ਼ੂਬਸੂਰਤ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਇਸੇ ਤਰ੍ਹਾਂ ਦੂਜੇ ਦਿਨ ਦੰਦਾਂ ਦਾ ਕੈਂਪ, ਸੋਸ਼ਲ ਵਰਕ ਐਕਸਪੋ, ਪਾਰਲੀਮੈਂਟਰੀ ਸੈਸ਼ਨ, ਕਲਾਥ ਪਿਰਾਮਿਡ ਅਤੇ ਬੁੱਕ ਟਾਵਰ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਰਾਤ ਸਮੇਂ ਸਮਾਰੋਹ ਦਾ ਮੁੱਖ ਆਕਰਸ਼ਨ ਸਟਾਰ ਨਾਈਟ ਕਰਵਾਈ ਗਈ।ਜਿਸ ਦਾ ਆਰੰਭ ਡਾਇਰੈਕਟਰ ਸਲਾਈਟ ਪ੍ਰੋ. ਸ਼ੈਲੇਂਦਰ ਜੈਨ, ਮੁੱਖ ਮਹਿਮਾਨ ਡੀ.ਐਸ.ਪੀ. ਸੁਨਾਮ ਰਾਜੇਸ਼ ਸਨੇਹੀ, ਐੱਸ.ਐਚ.ਓ. ਬਲਵੰਤ ਸਿੰਘ, ਡੀਨ ਪ੍ਰੋ. ਏ.ਐਸ ਅਰੋੜਾ, ਡਾਕਟਰ ਡੀ.ਕੇ ਸਕਸੈਨਾ ਡੀਨ ਸਟੂਡੈਂਟ ਵੈਲਫੇਅਰ, ਚੇਅਰਮੈਨ ਡਾ. ਦਮਨਜੀਤ ਸਿੰਘ ਅਤੇ ਗਾਇਕ ਅਰਮਾਨ ਬੇਦਿਲ ਨੇ ਦੀਪ ਜਗਾ ਕੇ ਕੀਤਾ।ਇਸ ਦੌਰਾਨ ਗਾਇਕ ਅਰਮਾਨ ਬੇਦਿਲ ਨੇ ਨਵੇਂ ਅਤੇ ਪੁਰਾਣੇ ਪੰਜਾਬੀ, ਹਿੰਦੀ ਗੀਤ ਸੁਣਾ ਕੇ ਆਪਣੀ ਵਿਲੱਖਣ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀਆਂ ਦਾ ਖੂਬ ਮਨੋਰੰਜਨ ਕੀਤਾ।ਸਮਾਗਮ ਦੌਰਾਨ ਪੰਜਾਬੀ ਗਿੱਧੇ ਅਤੇ ਭੰਗੜੇ ਦੇ ਪ੍ਰੋਗਰਾਮ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੇ। ਦਿੱਲੀ ਯੂਨੀਵਰਸਿਟੀ ਦੀ ਟੀਮ ਨੇ ਫੈਸ਼ਨ ਸ਼ੋਅ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ।ਇਸ ਸਬੰਧੀ ਜਦੋਂ ਸੰਸਥਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਮਾਗਮ ਅਜ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ ਰਿਹਾ ਹੈ। ਸਮਾਰੋਹ ਦੇ ਅੰਤ ਵਿਚ ਡਾਇਰੈਕਟਰ ਸਲਾਈਟ ਪ੍ਰੋ. ਸ਼ੈਲੇਂਦਰ ਜੈਨ ਵਲੋਂ ਵੱਖ ਵੱਖ ਖੇਤਰਾਂ `ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਪ੍ਰੋਗਰਾਮ ਦੇ ਵਾਈਸ ਚੇਅਰਮੈਨ ਡਾ. ਅਰਵਿੰਦ ਜੈਅੰਤ, ਡਾ. ਪ੍ਰਤਿਭਾ ਤਿਆਗੀ ਅਤੇ ਮੈਡਮ ਪਰਮਜੀਤ ਕੌਰ ਦੀ ਯੋਗ ਅਗਵਾਈ ਵਿੱਚ ਹੋਇਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …