Wednesday, July 16, 2025
Breaking News

ਜਥੇਦਾਰ ਸੰਤੋਖ ਸਿੰਘ ਬਾਰੇ ਕਿਤਾਬ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕੀਤੀ ਰਲੀਜ਼

 ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਉਘੇ ਪੰਥਕ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ PUNJ2510201903ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਜੀਵਨ ਬਾਰੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਗਈ ਕਿਤਾਬ ਘੱਟਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਰਲੀਜ਼ ਕੀਤੀ।ਪੰਜਾਬੀ ਵਿੱਚ ਲਿਖੀ ਇਸ ਕਿਤਾਬ ਦੇ ਸੰਪਾਦਕ ਜਸਵੰਤ ਸਿੰਘ ਅਜੀਤ ਅਤੇ ਹਰਬੰਸ ਕੌਰ ਸੱਗੂ ਹਨ, ਇਸ ਦਾ ਅੰਗਰੇਜ਼ੀ ਅਨੁਵਾਦ ਹਰਪ੍ਰੀਤ ਕੌਰ ਨੇ ਕੀਤਾ ਹੈ।ਇਸ ਸਮੇਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਆਗੂਆਂ ਨੇ ਜਥੇਦਾਰ ਜੀ ਦੇ ਜੀਵਨ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।  
    ਦਿੱਲੀ ਅਤੇ ਪਟਨਾ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਬੜੀ ਬੇਬਾਕੀ ਨਾਲ ਬੋਲਦੇ ਹੋਏ ਕਿਹਾ ਕਿ ਦਿੱਲੀ ਨੂੰ ਅੱਜ ਇੱਕ ਨਹੀਂ ਦਰਜਨਾਂ ਸੰਤੋਖ ਸਿੰਘਵਰਗੀਆਂ ਸ਼ਖਸ਼ੀਅਤਾਂ ਦੀ ਲੋੜ ਹੈ।ਸਰਨਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਤ੍ਰਿਲੋਚਨ ਸਿੰਘ ਦੀ ਮੌਤ ਹੋਈ ਤਾਂ ਜਥੇਦਾਰ ਜੀ ਨੇ ਆਪ ਉਨਾਂ ਦੇ ਘਰ ਪਹੁੰਚ ਕੇ ਜਪੁਜੀ ਸਾਹਿਬ ਦਾ ਪਾਠ ਅਤੇ ਅਰਦਾਸ ਕੀਤੀ।ਪਰ ਅਜੋਕੇ ਕਮੇਟੀ ਪ੍ਰਧਾਨਾਂ ਨੂੰ ਤਾਂ 5 ਪਊੜੀ ਜਪੁਜੀ ਸਾਹਿਬ ਦਾ ਪਾਠ ਨਹੀਂ ਆਉਂਦਾ।ਉਨਾਂ ਕਿਹਾ ਕਿ ਬਾਦਲਾਂ ਨੇ ਦਿੱਲੀ ਦੇ ਸਿੱਖਾਂ ‘ਤੇ ਜ਼ੁਲਮ ਕਰਕੇ ਅਜਿਹਾ ਪ੍ਰਧਾਨ ਥੋਪਿਆ ਹੈ, ਜਿਸ ਨੇ ੇ ਧਰਮ ਦਾ ਨੁਕਸਾਨ ਕੀਤਾ ਹੈ।
    ਨਕਵੀ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਕ੍ਰਾਂਤੀਵਾਦੀ ਅਲਖ ਜਗਾਉਣ ਵਾਲੇ ਮਹਾਨ ਸ਼ਖਸ਼ੀਅਤ ਸਨ। ਜਿਨ੍ਹਾਂ ਨੇ ਸਿੱਖ ਕੌਮ ਅਤੇ ਸਮਾਜ ਲਈ ਚੰਗੇਰੇ ਕੰਮ ਕੀਤੇ।ਸਾਨੂੰ ਅਜਿਹੀ ਸੋਚ ਨੂੰ ਅੱਗੇ ਵਧਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਸੰਤੋਖ ਸਿੰਘ ਦੇ ਪੁੱਤਰ ਮਨਜੀਤ ਸਿੰਘ ਜੀ.ਕੇ ਨੇ ਵੀ ਉਸ ਸਮਾਜਿਕ ਕ੍ਰਾਂਤੀ ਨੂੰ ਅੱਗੇ ਵਧਾਉਂਦੇ ਹੋਏ ਬੱਚੀਆਂ ਨੂੰ ਸਰਕਾਰੀ ਯੋਜਨਾਵਾਂ ਤੋਂ ਵਜੀਫਾ ਦਿਵਾਉਣ ਲਈ ਚੰਗੇਰੇ ਕੰਮ ਕੀਤੇ ਸਨ।
    ਜੀ.ਕੇ ਨੇ ਵੀ ਆਪਣੇ ਪਿਤਾ ਦੇ ਕੰਮ ਗਿਣਵਾਉਂਦੇ ਹੋਏ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ, ਉਨ੍ਹਾਂ ਦੀ ਜਿੰਮੇਦਾਰੀ ਹੈ।ਪ੍ਰਧਾਨ ਬਲਬੀਰ ਸਿੰਘ ਕੋਹਲੀ ਨੇ ਜਥੇਦਾਰ ਸੰਤੋਖ ਸਿੰਘ ਫਾਉਂਡੇਸ਼ਨ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।
 ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕੁਲਮੋਹਨ ਸਿੰਘ ਦਿੱਲੀ ਵਿਧਾਨ ਸਭਾ ਦੇ ਸਾਬਕਾ ਸਪੀਕਰ ਯੋਗਾਨੰਦ ਸ਼ਾਸਤਰੀ, ਮੇਜਰ ਜਨਰਲ ਐਮ.ਐਸ ਚੱਢਾ, ਸਵਰਣ ਸਿੰਘ ਭੰਡਾਰੀ, ਭੁਪਿੰਦਰ ਸਿੰਘ ਚੱਢਾ, ਬਲਬੀਰ ਸਿੰਘ ਕੱਕੜ ਆਦਿ ਵੀ ਮੌਜੂਦ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply