Wednesday, October 30, 2024

ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਤ੍ਰਿਸ਼ਾ ਦੇਵ ਨੇ ਕਾਂਸੇ ਦੇ ਤਮਗੇ ਜਿੱਤੇ

ਵਿਸ਼ੇਸ਼ ਸਮਾਗਮ ਕਰਕੇ ਕੀਤਾ ਜਾਵੇਗਾ ਸਨਮਾਨਤ – ਜਥੇ: ਅਵਤਾਰ ਸਿੰਘ

PPN27091420

ਅੰਮ੍ਰਿਤਸਰ, 27 ਸਤੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਖਾਲਸਾ ਕਾਲਜ ਪਟਿਆਲਾ ਦੀ ਹੋਣਹਾਰ ਵਿਦਿਆਰਥਣ ਤ੍ਰਿਸ਼ਾ ਦੇਵ ਜੋ ਐਮ ਏ ਭਾਗ ਪਹਿਲਾ (ਅੰਗਰੇਜ਼ੀ) ਦੀ ਵਿਦਿਆਰਥਣ ਹੈ ਨੇ ਸਿਉਲ ਖੇਡਾਂ ਵਿੱਚ ਅਰਚਰੀ (ਤੀਰ-ਅੰਦਾਜੀ) ਵਿੱਚ ਕਾਂਸੇ ਦੇ ਤਮਗੇ ਜਿੱਤ ਕੇ ਆਪਣਾ, ਕਾਲਜ, ਆਪਣੇ ਮਾਤਾ-ਪਿਤਾ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਰੌਸ਼ਨ ਕੀਤਾ ਹੈ।ਇਸ ਲਈ ਉਹ ਵਧਾਈ ਦੀ ਪਾਤਰ ਹੈ।
ਇਥੋਂ ਜਾਰੀ ਪੈ੍ਰਸ ਨੋਟ ਵਿੱਚ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬੀਬਾ ਤ੍ਰਿਸ਼ਾ ਦੇਵ ਨੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਕਾਂਸੇ ਦੇ ਤਮਗੇ ਜਿੱਤੇ ਹਨ ਜੋ ਸੰਸਥਾ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਬੀਬਾ ਤ੍ਰਿਸ਼ਾ ਦੇਵ ਜਦੋਂ ਵਾਪਸ ਪਹੁੰਚੇਗੀ ਤਾਂ ਵਿਸ਼ੇਸ਼ ਸਮਾਗਮ ਕਰਕੇ ਉਸ ਨੂੰ ਸਨਮਾਨਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ ਨੌਜਵਾਨੀ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਹਰ ਸਾਲ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲ ਅਤੇ ਕਾਲਜ ਪੱਧਰ ਦੇ ਖਾਲਸਾਈ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਜਿਹੜੇ ਬੱਚੇ ਖੇਡਾਂ ਵਿੱਚ ਚੰਗੀ ਕਾਰਜਗੁਜਾਰੀ ਦਿਖਾਉਂਦੇ ਹਨ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸ. ਧਰਮਿੰਦਰ ਸਿੰਘ ਉੱਭਾ ਨੇ ਵੀ ਖੇਡਾਂ ਵਿੱਚ ਬੀਬਾ ਤ੍ਰਿਸ਼ਾ ਦੇਵ ਵੱਲੋਂ ਕਾਂਸੇ ਦੇ ਤਮਗੇ ਜਿੱਤਣ ‘ਤੇ ਖੁਸ਼ੀ ਜਾਹਰ ਕਰਦਿਆਂ ਉਸ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਬੀਬਾ ਤ੍ਰਿਸ਼ਾ ਦੇਵ ਜਦੋਂ ਕਾਲਜ ਪਹੁੰਚੇਗੀ ਉਸ ਦਾ ਗਰਮਜੋਸ਼ੀ ਨਾਲ ਸਨਮਾਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਤ੍ਰਿਸ਼ਾ ਦੇਵ ਨੇ ਕਾਲਜ ਤੇ ਸੰਸਥਾ ਸ਼ੋ੍ਰਮਣੀ ਕਮੇਟੀ ਦਾ ਨਾਮ ਰੌਸ਼ਨ ਕੀਤਾ ਹੈ ਤੇ ਵਿਸ਼ੇਸ਼ ਸਨਮਾਨ ਕਰਕੇ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਪਾਸੋਂ ਉੇਸ ਦਾ ਵਿਸ਼ੇਸ਼ ਸਨਮਾਨ ਕਰਵਾਇਆ ਜਾਵੇਗਾ ਤਾਂ ਕਿ ਹੋਰ ਬੱਚੇ ਵੀ ਖੇਡਾਂ ਵੱਲ ਉਤਸ਼ਾਹਤ ਹੋਣ।

Check Also

ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ

ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜ਼ਨਸ …

Leave a Reply