Monday, December 23, 2024

ਬੀ.ਆਰ.ਟੀ.ਐਸ. ਪ੍ਰੋਜੈਕਟ ਲਈ ਦੀ ਬਲੀ ਚੜੇ ਖੋਖਾ ਪੀੜ੍ਹਤਾਂ ਦੀ ਨਹੀਂ ਹੋ ਰਹੀ ਸੁਣਵਾਈ

PPN28091406

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਬੀ.ਆਰ.ਟੀ.ਐਸ. ਪ੍ਰੋਜੈਕਟ ਲਈ ਪੁਲਿਸ ਥਾਣਾ ਛਾਉਣੀ ਦੇ ਸਾਹਮਣੇ ਜੀ.ਟੀ. ਰੋਡ ਤੇ ਜਿੰਨ੍ਹਾਂ 56 ਖੋਖਿਆਂ ਦੀ ਬਲੀ ਲਈ ਗਈ ਸੀ, ਉਨ੍ਹਾਂ ਪੀੜ੍ਹਤ ਖੋਖਾ ਮਾਲਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਹ ਕਹਿਣਾ ਹੈ ਕਿ ਖੋਖਾ ਪੀੜ੍ਹਤਾਂ ਦਾ ਜੋ ਢਾਹੇ ਗਏ ਖੋਖਿਆਂ ਵਾਲੀ ਜਗ੍ਹਾ ‘ਤੇ ਰੋਜ਼ਾਨਾ ਇਕੱਤਰ ਹੋ ਕੇ ਧਰਨੇ ‘ਤੇ ਬੈਠਦੇ ਹਨ ਅਤੇ ਸ਼ਾਮ ਨੂੰ ਖਾਲੀ ਹੱਥ ਘਰਾਂ ਨੂੰ ਪਰਤ ਜਾਂਦੇ ਹਨ।  ਢਾਹੇ ਗਏ ਖੋਖਿਆਂ ਵਾਲੀ ਜਗ੍ਹਾ ਤੇ ਬੈਠੇ ਖੋਖਾ ਪੀੜ੍ਹਤਾਂ ਦੇ ਪ੍ਰਧਾਨ ਤਿਲਕ ਰਾਜ ਸਿਆਲ ਨੇ ਦੱਸਿਆ ਕਿ ਸਰਕਾਰ ਨੇ ਸਿਟੀ ਬੱਸ ਸਰਵਿਸ ਦੇ ਨਾਮ ‘ਤੇ ਉਨ੍ਹਾਂ ਨਾਲ ਧੱਕਾ ਕੀਤਾ ਹੈ ਅਤੇ ਉਨ੍ਹਾਂ ਦੀ ਰੋਜ਼ੀ ਰੋਟੀ ਖੋਹੀ ਹੈ। ਉਨਾਂ ਕਿਹਾ ਕਿ ਨੇ ਕਿਹਾ ਕਿ ਪ੍ਰਸ਼ਾਸ਼ਨ ਨੇ ਖੋਖਾ ਪੀੜਤਾਂ ਨੂੰ ਦੂਸਰੀ ਜਗ੍ਹਾ ਵਸਾਉਣ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਅਜੇ ਤੱਕ ਉਨ੍ਹਾਂ ਦੇ ਮੁੜ ਵਸੇਬੇ ਲਈ ਕੁੱਝ ਵੀ ਨਹੀਂ ਕੀਤਾ ਗਿਆ।  ਤਿਲਕ ਰਾਜ ਨੇ ਕਿਹਾ ਕਿ ਬੀ.ਆਰ.ਟੀ.ਐਸ. ਪ੍ਰੋਜੈਕਟ ਲਈ ਰੇਲਵੇ ਸ਼ਟੇਸ਼ਨ ਨੇੜੇ ਸੜਕ ਦੀ ਕੇਵਲ 35 ਮੀਟਰ ਜਗ੍ਹਾ ਹੈ, ਹੋਲੀ ਹਾਰਟ ਸਕੂਲ ਨੇੜੇ 39 ਮੀਟਰ, ਚੀਫ ਖਾਲਸਾ ਦੀਵਾਨ ਨੇੜੇ 46 ਮੀਟਰ ਅਤੇ ਜਿੱਥੇ ਉਨ੍ਹਾਂ ਦੇ ਖੋਖੇ ਢਾਹੇ ਗਏ ਹਨ ਉਥੇ ਜਗ੍ਹਾ 54 ਮੀਟਰ ਬਣਦੀ ਹੈ।ਇਸ ਲਈ ਸਰਕਾਰ ਉਨ੍ਹਾਂ ਨੂੰ ਛੋਟਾ-ਮੋਟਾ ਕੰਮ-ਕਾਜ ਚਲਾਉਣ ਲਈ ਪੰਜ-ਪੰਜ ਫੁੱਟ ਜਗ੍ਹਾ ਹੀ ਦੇ ਦੇਵੇ ਤਾਂ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਰਹੇ, ਜਿਸ ਨਾਲ ਉਨਾਂ ਦੇ ਪ੍ਰੀਵਾਰ ਪਲ ਸਕਣ। ਪੀੜ੍ਹਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਮਾਜਿਕ ਤੇ ਸਿਆਸੀ ਆਗੂਆਂ ਨਾਲ ਵੀ ਸੰਪਰਕ ਕੀਤਾ, ਲੇਕਿਨ ਸਾਰਿਆਂ ਪਾਸੋਂ ਉਨ੍ਹਾਂ ਨੂੰ ਭਰੋਸਾ ਹੀ ਮਿਲਿਆ ਹੈ। ਪੀੜ੍ਹਤਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਲਈ ਇਸ ਜਗ੍ਹਾ ਤੇ ਬੈਠੇ ਹਨ ਅਤੇ ਇਨਸਾਫ ਮਿਲਣ ਤੱਕ ਡਟੇ ਰਹਿਣਗੇ।ਇਸ ਮੌਕੇ ਰਾਮਨਾਥ, ਸੁਰਿੰਦਰ ਕੁਮਾਰ, ਹਰਦੀਪ ਕੁਮਾਰ, ਪ੍ਰੇਮ ਕੁਮਾਰ ਭੱਟੀ, ਸੰਤ ਕੁਮਾਰ, ਰਾਜੇਸ਼ ਕੁਮਾਰ, ਸਚਿਨ, ਗੋਲਡੀ, ਰਾਜੇਸ਼ ਖੰਨਾ, ਗੁਰੂ ਦੱਤ, ਤਰਸਮੇ ਸਿੰਘ, ਦੀਪ ਕੁਮਾਰ, ਕਾਮਰੇਡ ਬਿੰਦਾ ਅਤੇ ਬਿਮਲਾ ਰਾਣੀ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply