Monday, December 23, 2024

ਕ੍ਰਿਕਟ ਮੁਕਾਬਲੇ ਵਿਚ ਫਾਜਿਲਕਾ ਨੇ ਜਲਾਲਾਬਾਦ ਨੂੰ ਹਰਾਇਆ

ਫਾਜਿਲਕਾ ਦੀ ਜੇਤੂ ਟੀਮ ਵਿਜੇਤਾ ਚਿੰਨ੍ਹ ਬਣਾਉਂਦੇ ਹੋਏ ।
ਫਾਜਿਲਕਾ ਦੀ ਜੇਤੂ ਟੀਮ ਵਿਜੇਤਾ ਚਿੰਨ੍ਹ ਬਣਾਉਂਦੇ ਹੋਏ ।

ਫਾਜਿਲਕਾ, 28 ਸਤੰਬਰ (ਵਿਨੀਤ ਅਰੋੜਾ)- ਡੀਜੀਐਸਈ ਪੰਜਾਬ ਵੱਲੋਂ ਖੇਡਾਂ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਵਿਦਿਆਰਥੀਆਂ ਵਿਚ ਵੱਧ ਰਹੀ ਪ੍ਰਵਿਰਤੀ ਨੂੰ ਰੋਕਣ ਲਈ ਸਕੂਲਾਂ ਵਿਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਅੱਜ ਸਥਾਨਕ ਡੀਸੀਡੀਏਵੀ ਸਕੂਲ ਵਿਚ ਕਨਵੀਨਰ ਜਗਸੀਰ ਕੰਬੋਜ ਦੀ ਅਗਵਾਈ ਵਿਚ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਵਿਚ ਕ੍ਰਿਕਟ ਦਾ ਫਾਈਨਲ ਮੈਚ ਖੇਡਿਆ ਗਿਆ। ਜਿਸ ਵਿਚ ਟਾਸ ਜਿੱਤ ਕੇ ਜਲਾਲਾਬਾਦ ਨੇ ਪਹਿਲਾ ਬੱਲੇਬਾਜੀ ਕਰਨ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜੀ ਕਰਦੇ ਹੋਏ ਜਲਾਲਾਬਾਦ ਨੇ ਨਿਰਧਾਰਿਤ 20 ਓਵਰਾਂ ਵਿਚ 193 ਦੌੜਾਂ ਬਣਾਈਆਂ ਅਤੇ ਫਾਜ਼ਿਲਕਾ ਨੂੰ 194 ਦੌੜਾਂ ਦਾ ਟੀਚਾ ਦਿੱਤਾ। ਜਿਸ ਵਿਚ ਜਲਾਲਾਬਾਦ ਦੇ ਕੇਵਲ ਨੇ 25 ਗੇਦਾਂ ਖੇਡਦੇ ਹੋਏ 51 ਦੌੜਾਂ ਅਤੇ ਸੰਦੀਪ ਸਿੰਘ ਨੇ 38 ਗੇਦਾਂ ਖੇਡਦੇ ਹੋਏ 51 ਦੌੜਾਂ ਦਾ ਯੋਗਦਾਨ ਦਿੱਤਾ। 9 ਵਿਕਟਾਂ ਦੇ ਨੁਕਸਾਨ ਤੇ 193 ਦੌੜਾਂ ਬਣਾਈਆਂ। ਜਿਸ ਵਿਚ ਫਾਜ਼ਿਲਕਾ ਦੇ ਹਿਮਾਸ਼ੂ ਕੁਮਾਰ ਨੇ ਨਿਰਧਾਰਿਤ 4 ਓਵਰਾਂ ਵਿਚ 2 ਵਿਕਟਾਂ ਅਤੇ ਵਜਿੰਦਰ ਨੇ 4 ਓਵਰਾਂ ਵਿਚ ਦੋ ਵਿਕਟਾਂ ਤੋਂ ਇਲਾਵਾ ਗੋਵਿੰਦ, ਕਨਵਰ ਅਤੇ ਅਮਨ ਨੇ 1-1 ਵਿਕਟ ਹਾਸਲ ਕੀਤੀ। 194 ਦੌੜਾਂ ਦਾ ਪਿੱਛਾ ਕਰਨ ਉਤਰੀ ਫਾਜ਼ਿਲਕਾ ਦੀ ਟੀਮ ਨੇ 19.1 ਗੇਂਦ ਤੇ 9 ਵਿਕਟਾਂ ਦੇ ਨੁਕਸਾਨ ਤੇ ਮੈਚ ਜਿੱਤ ਕੇ ਸਟੇਟ ਵਿਚ ਆਪਣੀ ਜਗ੍ਹਾ ਬਣਾਈ। ਇਸ ਵਿਚ ਵਧੀਆ ਖੇਡਦੇ ਹੋਏ ਕਪਤਾਨ ਗੋਇੰਦ ਨੇ 25 ਗੇਂਦਾਂ ਵਿਚ 57 ਦੌੜਾਂ, ਮੋਹਿਤ ਟੰਡਨ ਨੇ 19 ਗੇਦਾਂ ਵਿਚ 38 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੌਕੇ ਵਧੀਆ ਖੇਡਣ ਕਰਕੇ ਕਪਤਾਨ ਗੋਇੰਦ ਨੂੰ ਮੈਨ ਆਫ਼ ਦਾ ਮੈਚ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਵੀਕੇ ਮਿੱਤਲ, ਕੋਚ ਨਰੇਸ਼ ਗੋਗੀ, ਮੈਨੇਜ਼ਰ ਰਾਜੇਸ਼ ਸ਼ਰਮਾ, ਵਿਕਾਸ ਕੰਬੋਜ ਅਤੇ ਸੰਦੀਪ ਅਬਰੋਲ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply