ਲੌਂਗੋਵਾਲ, 22 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵਲੋਂ ਕਰਵਾਏ ਗਏ 15ਵੇਂ ਦੇਸ਼ ਭਗਤਾਂ ਦੇ ਮੇਲੇ ਦਾ ਆਗਾਜ਼ ਕਾਮਰੇਡ ਹਾਕਮ ਝੁਨੀਰ ਵਲੋਂ ਝੰਡਾ ਲਹਿਰਾਏ ਜਾਣ ਦੀ ਰਸਮ ਨਾਲ ਹੋਇਆ। ਦਿਨ ਦੇ ਸਮੇਂ ਵਿਦਿਆਰਥੀਆਂ ਦੇ ਭਾਸ਼ਣ, ਗਾਇਨ ਅਤੇ ਕੋਰੀਓਗ੍ਰਾਫੀ ਮੁਕਾਬਲੇ ਕਰਵਾਏ ਗਏ।ਵਿਸ਼ੇਸ ਤੌਰ `ਤੇ ਇਸ ਮੇਲੇ `ਤੇ ਦੇਸ਼ ਭਗਤ ਕਾਮਰੇਡ ਹਰਦਿਆਲ ਸਿੰਘ ਸਿੱਧਾਂ (ਫਰੀਦਪੁਰ ਖੁਰਦ) ਦੇ ਪਰਿਵਾਰਕ ਮੈਂਬਰਾਂ ਜਸਵੀਰ ਸਿੰਘ, ਜਸਵੀਰ ਕੌਰ ਦਾ ਸਨਮਾਨ ਕੀਤਾ ਗਿਆ।ਗੀਤ ਮੁਕਾਬਲੇ ਵਿੱਚ ਗੀਤਇੰਦਰ ਕੌਰ ਸ.ਸ.ਸ.ਸ ਲੜਕੀਆਂ ਲੌਂਗੋਵਾਲ, ਸੋਨੀ ਸ.ਸ.ਸ.ਸ ਸੰਗਤਪੁਰਾ, ਕੁਲਵਿੰਦਰ ਸਿੰਘ ਸ.ਸ.ਸ.ਸ (ਲੜਕੇ) ਲੌਂਗੋਵਾਲ, ਗੁਰਮੀਤ ਸਿੰਘ ਸ.ਹ.ਸ. ਸਾਹੋਕੇ-ਢੱਡਰੀਆਂ ਬ੍ਰਾਂਚ ਅਤੇ ਮਨੀ ਸਿੰਘ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਨੇ ਕ੍ਰਮਵਾਰ ਪਹਿਲੇ ਪੰਜ ਸਥਾਨ ਪ੍ਰਾਪਤ ਕੀਤੇ।ਜਲ੍ਹਿਆਂ ਵਾਲੇ ਬਾਗ ਦੀ ਘਟਨਾ ਦੀ ਇਤਿਹਾਸਕ ਪ੍ਰਸੰਗਿਕਤਾ ਅਤੇ ਗੁਰੂ ਨਾਨਕ ਵਿਚਾਰਧਾਰਾ ਦਾ ਜਮਾਤੀ ਦ੍ਰਿਸ਼ਟੀਕੋਣ ਵਿਸ਼ੇ `ਤੇ ਕਰਵਾਏ ਗਏ ਭਾਸ਼ਣ ਮੁਕਾਬਲੇ ਦੀ ਜਜਮੈਂਟ ਗੁਰਮੇਲ ਬਖਸ਼ੀਵਾਲਾ, ਬਲਬੀਰ ਲੌਂਗੋਵਾਲ ਅਤੇ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕੀਤੀ।ਇਸ ਮੁਕਾਬਲੇ ਵਿੱਚ ਰਮਨਪ੍ਰੀਤ ਕੌਰ ਬੀਬੀ ਭਾਨੀ ਸਕੂਲ, ਲੌਂਗੋਵਾਲ, ਨਾਜਪ੍ਰੀਤ ਕੌਰ ਸ.ਹ.ਸ, ਤਕੀਪੁਰ ਅਤੇ ਹਰਮਨ ਕੌਰ ਆਸ਼ੀਰਵਾਦ ਡੇ-ਬੋਰਡਿੰਗ ਪਬਲਿਕ ਸਕੂਲ, ਝਾੜੋਂ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਗਾਇਨ ਮੁਕਾਬਲੇ ਦੀ ਜਜਮੈਂਟ ਡਾ. ਅਵਤਾਰ ਸਿੰਘ ਢੀਂਡਸਾ, ਸ਼ਿਵਾਲੀ ਅਤੇ ਬਲਵਿੰਦਰ ਬੱਗਾ ਨੇ ਕੀਤੀ।ਕੋਰੀਓਗ੍ਰਾਫੀ ਮੁਕਾਬਲੇ ਵਿਚ ਬੀਬੀ ਭਾਨੀ ਪ.ਸ.ਸ. ਲੌਂਗੋਵਾਲ, ਸ.ਸ.ਸ.ਸ. ਗੋਬਿੰਦਗੜ੍ਹ ਖੋਖਰ ਅਤੇ ਮਾਤਾ ਰਾਜ ਕੌਰ ਸ.ਸ.ਸ.ਸ ਬਡਰੁੱਖਾਂ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਪਤ ਕੀਤੇ।ਇਸ ਮੁਕਾਬਲੇ ਦੀ ਜਜਮੈਂਟ ਨਿੱਕਾ ਸਿੰਘ ਸਮਾਅ, ਗੁਰਮੇਲ ਬਖਸ਼ੀਵਾਲਾ ਅਤੇ ਕਿਰਨਪਾਲ ਗਾਗਾ ਨੇ ਕੀਤੀ। ਜੇਤੂ ਵਿਦਿਆਰਥੀਆਂ ਅਤੇ ਟੀਮਾਂ ਨੂੰ ਸਨਮਾਨ ਚਿੰਨ੍ਹਾਂ, ਕਿਤਾਬਾਂ ਦੇ ਸੈਟਾਂ ਅਤੇ ਨਿਰਧਾਰਤ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ।
ਪਰਵਿੰਦਰ ਸਿੰਘ ਉੱਭਾਵਾਲ ਦੀ ਕਿਤਾਬ `ਜ਼ਖਮ ਤੋਂ ਨਾਸੂਰਤ ਤੱਕ` ਅਤੇ ਯਾਦਗਾਰ ਵਲੋਂ ਪ੍ਰਕਾਸ਼ਿਤ ਸੋਵੀਨਰ ਵੀ ਰਿਲੀਜ਼ ਕੀਤਾ ਗਿਆ।ਰਾਤ ਸਮੇਂ ਹੋਏ ਨਾਟਕ ਮੇਲੇ ਵਿਚ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ `ਇਹ ਲਹੂ ਕਿਸਦਾ ਹੈ?`, `ਇਨਕਲਾਬ-ਜ਼ਿੰਦਾਬਾਦ` ਅਤੇ `ਠੱਗੀ` ਖੇਡੇ ਗਏ। ਕਮੇਟੀ ਦੇ ਸਕਤਰ ਜੁਝਾਰ ਲੌਗੋਵਾਲ ਨੇ ਸਟੇਜ ਸੰਚਾਲਨ ਕੀਤਾ ਅਤੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਸੰਬੋਧਨ ਕੀਤਾ।
ਪੀ.ਆਰ.ਐਸ.ਯੂ ਦੀ ਨਾਟਕ ਮੰਡੀ, ਮਨਜੀਤ ਬੰਟੀ ਅਤੇ ਦਿਲਜੋਤ ਬੰਟੀ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਜੁਝਾਰ ਨਮੋਲ ਵਲੋਂ ਕਿਸਾਨੀ ਦੀ ਦਰਦਨਾਕ ਹਾਲਤ `ਤੇ ਸੰਘਰਸ਼ ਦਾ ਹੋਕਾ ਦਿੰਦਾ ਸਕਿਟ ਪੇਸ਼ ਕੀਤਾ ਗਿਆ।ਇਕ ਮਤੇ ਰਾਹੀਂ ਸਿਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਆਰਟੀਕਲਾਂ, ਕਿਤਾਬ ਲਿਖਣ ਆਦਿ ਰਾਹੀਂ ਵਿਚਾਰ ਪ੍ਰਗਟਾਉਣ `ਤੇ ਲਾਈ ਪਾਬੰਦੀ ਦਾ ਵਿਰੋਧ ਕੀਤਾ ਗਿਆ।ਜਨ ਚੇਤਨਾ, ਲੈਨਿਨ ਕਿਤਾਬ ਘਰ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।ਕਮੇਟੀ ਦੇ ਆਗੂਆਂ ਰਣਜੀਤ ਸਿੰਘ, ਕਮਲਜੀਤ ਵਿੱਕੀ, ਲਖਵੀਰ ਲੱਖੀ, ਸੁਖਪਾਲ ਸਿੰਘ, ਗੁਰਮੇਲ ਸਿੰਘ, ਬੀਰਬਲ ਸਿੰਘ, ਅਨਿਲ ਸ਼ਰਮਾ, ਅਮਨਦੀਪ ਸਿੰਘ, ਭਾਗ ਸਿੰਘ, ਗੁਰਮੇਲ ਗੇਲੀ, ਸੰਦੀਪ ਸਿੰਘ, ਹਰਮਨਜੋਤ ਸਿੰਘ, ਦਿਲਜੋਤ ਬੰਟੀ, ਮਨਜੀਤ ਬੰਟੀ, ਹਰਦੀਪ ਸਿੰਘ, ਗੁਰਮੇਲ ਬਖਸ਼ੀਵਾਲਾ, ਦਾਤਾ ਸਿੰਘ ਨਮੋਲ, ਚਰਨਜੀਤ ਪਟਵਾਰੀ, ਪ੍ਰੇਮ ਸਰੂਪ ਛਾਜਲੀ, ਸਰਬਜੀਤ ਨਮੋਲ, ਬੱਗਾ ਸਿੰਘ ਨਮੋਲ, ਗਗਨਦੀਪ ਸਿੰਘ, ਠੇਕੇਦਾਰ ਕਰਨੈਲ ਭੋਲਾ ਆਦਿ ਨੇ ਸਮੁੱਚੇ ਪ੍ਰਬੰਧਾਂ ਅਤੇ ਮੇਲੇ ਦੇ ਆਯੋਜਨ ਵਿੱਚ ਵਿਸ਼ੇਸ ਯੋਗਦਾਨ ਪਾਇਆ।
ਇਸ ਮੌਕੇ ਸ਼ਹੀਦ ਭਗਵਾਨ ਸਿੰਘ ਲੌਂਗੋਵਾਲ ਦੀ ਬੇਟੀ ਸਮਿੰਦਰ ਕੌਰ ਗਿੱਲ, ਸਾਬਕਾ ਮੁੱਖ ਅਧਿਆਪਕ ਗੁਰਜੰਟ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੰਜੀਵ ਮਿੰਟੂ, ਜਗਸੀਰ ਨਮੋਲ, ਪਰਵਿੰਦਰ ਉਭਾਵਾਲ, ਸਤਨਾਮ ਉਭਾਵਾਲ ਆਦਿ ਵੀ ਸ਼ਾਮਲ ਰਹੇ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …