ਧੂਰੀ/ਲੌਂਗੋਵਾਲ, 24 ਨਵੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਰਾਜਸਥਾਨ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ 2019 ਵਿੱਚ ਕਸਬਾ ਲੌਂਗੋਵਾਲ ਦੀ ਹੋਣਹਾਰ ਬੇਟੀ ਅਨੂਬਾ ਜਿੰਦਲ ਨੇ ਸਫਲਤਾ ਦਾ ਝੰਡਾ ਬੁਲੰਦ ਕਰਦੇ ਹੋਏ ਆਪਣਾ ਜੱਜ ਬਣਨ ਦਾ ਸੁਪਨਾ ਪੂਰਾ ਕਰ ਲਿਆ ਹੈ।ਜਿਉਂ ਹੀ ਇਹ ਖਬਰ ਕਸਬੇ ਵਿੱਚ ਲੋਕਾਂ ਕੋਲ ਪੁੱਜੀ ਤਾਂ ਅਨੂਬਾ ਜ਼ਿੰਦਲ ਦੇ ਪਿਤਾ ਰਾਮ ਗੋਪਾਲ ਜ਼ਿੰਦਲ (ਪਾਲਾ ਰਾਮ) ਪੁੱਤਰ ਦੇਵ ਰਾਜ ਜਿੰਦਲ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਪੁੱਜ ਕੇ ਅਨੂਬਾ ਜਿੰਦਲ ਦੇ ਦਾਦਾ ਦੇਵ ਰਾਜ ਜਿੰਦਲ, ਦਾਦੀ ਹੁਕਮਾਂ ਦੇਵੀ, ਪਿਤਾ ਰਾਮ ਗੋਪਾਲ ਜਿੰਦਲ ਮਾਤਾ ਸ਼ੁਸਮਾ ਜਿੰਦਲ, ਚਾਚਾ ਪਵਨ ਕੁਮਾਰ ਜਿੰਦਲ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਕਰਦਿਆਂ ਵਧਾਈ ਦਿੱਤੀ।
ਇਸੇ ਦੌਰਾਨ ਅਨੂਬਾ ਜਿੰਦਲ ਦੇ ਪਿਤਾ ਰਾਮ ਗੋਪਾਲ ਜਿੰਦਲ ਨੇ ਦੱਸਿਆ ਕਿ ਅਨੂਬਾ ਜਿੰਦਲ ਦਾ ਸ਼ੁਰੂ ਤੋਂ ਹੀ ਪੀ.ਸੀ.ਐਸ ਬਣਨ ਦਾ ਸੁਪਨਾ ਸੀ ਜੋ ਅੱਜ ਉਸ ਦੀ ਮਿਹਨਤ, ਲਗਨ ਅਤੇ ਦਿ੍ੜ ਨਿਸ਼ਚੈ ਨਾਲ ਪੂਰਾ ਹੋਇਆ ਹੈ ।ਜੱਜ ਬਣੀ ਅਨੂਬਾ ਜਿੰਦਲ ਨੇ ਕਿਹਾ ਕਿ ਪਰਿਵਾਰ ਦੇ ਸਹਿਯੋਗ ਅਤੇ ਪਿਆਰ ਤੋਂ ਇਲਾਵਾ ਉਸ ਦੇ ਪੱਕੇ ਇਰਾਦੇ ਨੇ ਹੀ ਉਸ ਨੂੰ ਇਸ ਸਫਲਤਾ ਦੀ ਪੌੜੀ ‘ਤੇ ਚਾੜ੍ਹਿਆ ਹੈ।
ਵਰਨਯੋਗ ਹੈ ਅਨੂਬਾ ਜਿੰਦਲ ਕਸਬਾ ਲੌੰਗੋਵਾਲ ਦੀ ਪਹਿਲੀ ਲੜਕੀ ਹੈ, ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ।ਅਨੂਬਾ ਨੇ ਦਸਵੀਂ ਦੀ ਪ੍ਰੀਖਿਆ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਤੋਂ ਦੂਜੀ ਪਜੀਸ਼ਨ ਹਾਸਲ ਕਰਕੇ ਪਾਸ ਕੀਤੀ ਸੀ ਅਤੇ +2 (ਕਾਮਰਸ) ਉਸ ਨੇ ਵਸੰਤ ਵੈਲੀ ਪਬਲਿਕ ਸਕੂਲ ਲੱਡਾ ਤੋ ਜ਼ਿਲ੍ਹੇ ਵਿੱਚੋਂ ਪਹਿਲੀ ਪੁਜੀਸ਼ਨ ਨਾਲ ਪਾਸ ਕੀਤੀ।ਇਸ ਤੋ ਬਾਅਦ ਪੰਜਾਬ ਯੂਨਿਵਰਸਿਟੀ ਚੰਡੀਗੜ ਵਿਚ ਬੀ.ਕਾਮ ਐਲ.ਐਲ.ਬੀ ‘ਚੋਂ ਦੂਜਾ ਰੈਂਕ ਹਾਸਲ ਕਰਕੇ ਅਪਣੀ ਕਾਬਲੀਅਤ ਦੀ ਮਿਸਾਲ ਦਿੱਤੀ।ੇ ਹੁਣ ਉਹ ਐਲ.ਐਲ.ਐਮ ਕਰ ਰਹੀ ਹੈ।
ਇਸ ਮੌਕੇ ਸਿਟੀ ਪ੍ਰਧਾਨ ਵਿਜੈ ਕੁਮਾਰ ਗੋਇਲ, ਗਾਂਧੀ ਰਾਮ ਜੈਨ, ਪੱਤਰਕਾਰ ਦੇਵਿੰਦਰ ਵਸ਼ਿਸ਼ਟ, ਭੀਮ ਸੈਨ ਜੈਨ, ਇੰਦਰਜੀਤ ਸ਼ਰਮਾ, ਹਰਬੰਸ ਜਿੰਦਲ, ਰਾਜਾ ਗੁਪਤਾ, ਟੋਨੀ ਜਿੰਦਲ, ਰਿੰਕੂ ਜਿੰਦਲ, ਨਮਨ ਜਿੰਦਲ ਤੋ ਇਲਾਵਾ ਰਿਸ਼ਤੇਦਾਰ ਤੇ ਸਬੰਧੀ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …