Thursday, November 21, 2024

ਬਾਬਾ ਮੇਹਰ ਦਾਸ ਜੀ ਪਾਓ ਵਾਲਿਆਂ ਦੇ ਅਸਥਾਨ ‘ਤੇ ਲੱਗਾ ਅੱਖਾਂ ਦਾ 408ਵਾਂ ਮੁਫ਼ਤ ਕੈਂਪ

ਧੂਰੀ/ਲੌਂਗੋਵਾਲ, 24 ਨਵੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਬੰਧਕੀ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ PUNJ2401201935ਵਲੋਂ ਵਿੱਢੀ ਗਈ ਮਾਨਵ ਸੇਵਾ ਮੁਹਿੰਮ ਦੇ ਤਹਿਤ ਬਾਬਾ ਮਿਹਰ ਦਾਸ ਪਿਆਓ ਵਾਲੇ ਦੇ ਅਸਥਾਨ `ਤੇ ਲੌਂਗੋਵਾਲ ਵਿਖੇ 408ਵਾਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਵਲੋਂ ਕੀਤਾ ਗਿਆ।ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਅਤੁਲ ਕੱਕੜ ਦੀ ਟੀਮ ਵਲੋਂ 630 ਮਰੀਜ਼ਾਂ ਦੀ ਜਾਂਚ ਕੀਤੀ ਗਈ।315 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ ਅਤੇ 67 ਮਰੀਜ਼ਾਂ ਦੇ ਲੈਂਜ਼ ਪਾਏ ਗਏ।
             ਇਸ ਕੈਂਪ ਲਈ ਟਰੱਸਟ ਦੇ ਆਲ ਇੰਡੀਆ ਪ੍ਰਧਾਨ ਜੱਸਾ ਸਿੰਘ, ਡਾ. ਦਲਜੀਤ ਸਿੰਘ ਗਿੱਲ, ਡਾ. ਬਲਕਾਰ ਸਿੰਘ, ਤਰਸੇਮ ਸਿੰਗਲਾ, ਭਰਤ ਹਰੀ ਸ਼ਰਮਾ, ਬਿੱਟੂ ਬੀਰ ਕਲਾਂ ਅਤੇ ਬਾਬਾ ਮਿਹਰ ਦਾਸ ਪਿਆਓ ਵਾਲੇ ਚੈਰੀਟੇਬਲ ਕਮੇਟੀ ਦੇ ਪ੍ਰਬੰਧਕਾਂ ਦਾ ਉਚੇਚਾ ਸਹਿਯੋਗ ਰਿਹਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply