Wednesday, July 3, 2024

ਖਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਚਾਂਦੀ ਦਾ ਤਮਗਾ ਜਿੱਤਿਆ

ਕੈਪਸ਼ਨ - ਖਾਲਸਾ ਕਾਲਜ ਫ਼ਾਰ ਵੂਮੈਨ ਦੀ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਜੇਤੂ ਵਿਦਿਆਰਥਣ ਨਾਲ।
ਕੈਪਸ਼ਨ – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਜੇਤੂ ਵਿਦਿਆਰਥਣ ਨਾਲ।

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਨੇ ਗੋਲਬਾਗ ਵਿਖੇ ਆਯੋਜਿਤ ‘ਇੰਡੋ-ਨੇਪਾਲ-ਈਰਾਨ ਤ੍ਰਿਕੋਣੀ ਰਾਸ਼ਟਰ ਕਰਾਟੇ ਡੀ. ਓ. ਚੈਂਪੀਅਨਸ਼ਿਪ-2013’ ਮੁਕਾਬਲੇ ‘ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਬੀ. ਕਾਮ (ਸਮੈਸਟਰ ਚੌਥਾ) ਦੀ ਵਿਦਿਆਰਥਣ ਨਵਨੀਤ ਕੌਰ ਨੂੰ ਉਸਦੇ ਪਿਤਾ ਸ: ਅਵਤਾਰ ਸਿੰਘ ਵੱਲੋਂ ਖੇਡਾਂ ‘ਚ ਉਤਸ਼ਾਹਿਤ ਕਰਨ ਸਦਕਾ ਹੀ ਉਹ ਅੱਜ ਖੇਡਾਂ ‘ਚ ਆਪਣਾ ਅਹਿਮ ਮੁਕਾਮ ਬਣਾਉਣ ‘ਚ ਕਾਮਯਾਬ ਹੋਈ ਹੈ। ਪ੍ਰਿੰ: ਡਾ. ਮਾਹਲ ਨੇ ਉਕਤ ਜੇਤੂ ਵਿਦਿਆਰਥਣ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਸੁਨੀਲ ਸਰੀਨ ਅਤੇ ਅਧਿਆਪਕ ਮੁੱਖੀ ਸੁਖਦੀਪ ਕੌਰ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਤੇ ਸਹੀ ਮਾਰਗ ਦਰਸ਼ਕ ਦਾ ਨਤੀਜੇ ਸਦਕਾ ਹੀ ਉਕਤ ਸ਼ਾਨਦਾਰ ਸਫ਼ਲਤਾ ਪ੍ਰਾਪਤ ਹੋਈ। ਉਨ੍ਹਾਂ ਅਗਾਂਹ ਭਵਿੱਖ ‘ਚ ਵੀ ਵੱਧ ਤੋਂ ਵੱਧ ਕਾਮਯਾਬੀ ਹਾਸਲ ਕਰਨ ਲਈ ਨਵਨੀਤ ਕੌਰ ਨੂੰ ਪ੍ਰੇਰਿਤ ਕੀਤਾ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply