ਫਾਜਿਲਕਾ, 29 ਸਤੰਬਰ ( ਵਿਨੀਤ ਅਰੋੜਾ ) – ਸਾਂਈ ਮੀਆ ਮੀਰ ਸਮਾਜ ਭਲਾਈ ਸੋਸਾਇਟੀ ਪਿੰਡ ਹੌਜ ਗੰਧੜ ਵਲੋਂ ਪਿੰਡ ਦੀ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਦੇ ਉੱਦਮ ਸਦਕਾ ਸਾਈ ਮੀਆਂ ਮੀਰ ਜੀ ਨੂੰ ਸਮਰਪਿਤ 2 ਰੋਜ਼ਾ ਸੂਫੀਆਨਾ ਦਰਬਾਰ ਦੀ ਸ਼ੁਰੂਆਤ ਪਿੰਡ ਦੀ ਖੇਡ ਗਰਾਊਡ ਵਿੱਚ ਕੀਤੀ ਗਈ। ਜਿਸ ਵਿੱਚ ਪਹਿਲੇ ਦਿਨ ਗਰੀਬ 4 ਲੜਕੀਆਂ ਦੀਆਂ ਸ਼ਾਦੀਆਂ ਧਰਮਿਕ ਰੀਤੀ ਰਵਾਜ਼ ਅਨੁਸਾਰ ਕੀਤੀਆਂ ਗਈਆਂ ਅਤੇ ਨਵੇਂ ਵਿਆਹੇ ਜੋੜਿਆਂ ਨੂੰ ਘਰ ਵਿੱਚ ਵਰਤੋਂ ਵਿੱਚ ਆਉੂਣ ਵਾਲਾ ਸਮਾਨ ਸੁਸਾਇਟੀ ਵਲੋਂ ਭੇਟ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜਸਵਿੰਦਰ ਸਿੰਘ ਰੋਕੀ ਨੇ ਸ਼ਿਰਕਤ ਕੀਤੀ ਅਤੇ ਨਵੇ ਵਿਆਹੇ ਜੋੜਿਆਂ ਨੂੰ ਸਗਨ ਦੇਕੇ ਅਸ਼ੀਰਵਾਦ ਦਿੱਤਾ। ਇਸ ਦੌਰਾਨ ਰਾਗੀ ਜਥਾ ਭਾਈ ਸਤਨਾਮ ਚੁਵਾੜਿਆਂ ਵਾਲੀ ਵਾਲੇ ਨੇ ਸੰਗਤ ਨੂੰ ਗੁਰਮਤ ਵਿਚਾਰਾਂ ਸੁਣਾਕੇ ਨਿਹਾਲ ਕੀਤਾ।
ਇਸ ਮੌਕੇ ‘ਤੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਕਿੰਦਾ, ਜਗਸੀਰ ਸਿੰਘ ਪ੍ਰਧਾਨ ਸਪੋਰਟਸ ਕਲੱਬ, ਮੁਖਤਿਆਰ ਚੰਦ ਸੈਕਟਰੀ, ਗੁਰਮੀਤ ਸਿੰਘ ਸਲਾਹਕਾਰ, ਦੀਪੂ ਕੰਬੋਜ, ਵਿਜੇ ਕੁਮਾਰ, ਗੁਰਮੀਤ ਸਿੰਘ, ਮੁਖਤਿਆਰ, ਗੁਰਦੀਪ, ਚੰਨਾ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ, ਕਾਲਾ, ਦੈਬੂ, ਛਿੰਦਾ ਡੀਜੇ, ਅਮਨਦੀਪ, ਮਲਕੀਤ ਕਬੱਡੀ, ਸਰਪੰਚ ਮੁਖਤਿਆਰ ਸਿੰਘ, ਮਹਾਬੀਰ ਸਿੰਘ ਮੈਂਬਰ, ਹੰਸ ਰਾਜ ਮੈਂਬਰ, ਮੁਖਤਿਆਰ ਸਿੰਘ ਮੈਂਬਰ, ਹਰਦੇਵ ਕੰਬੋਜ, ਲਵਪੀ੍ਰਤ ਕੰਬੋਜ, ਸੁਸਾਇਟੀ ਦੇ ਸਮੂਹ ਮੈਂਬਰ, ਸਪੋਰਟਸ ਕਲੱਬ ਦੇ ਸਮੂਹ ਮੈਂਬਰ ਅਤੇ ਪਿੰਡ ਵਾਸੀ ਮਾਜ਼ੂਦ ਸਨ।