ਫਾਜਿਲਕਾ, 29 ਸਿਤਬਰ ( ਵਿਨੀਤ ਅਰੋੜਾ) – ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਉਸਾਰੀ ਦੇ ਸਪਨੇ ਨੂੰ ਪੂਰਾ ਕਰਣ ਲਈ ਸਥਾਨਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲੜਕੇ ਵਿੱਖੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ।ਇਸ ਅਭਿਆਨ ਦੀ ਸ਼ੁਰੂਆਤ ਡੀਈਓ ਸੇਕੇਂਡਰੀ ਸ. ਸੁਖਬੀਰ ਸਿੰਘ ਬੱਲ, ਪ੍ਰਿੰਸੀਪਲ ਅਸ਼ੋਕ ਚੁਚਰਾ, ਸੀਤੋ ਗੁੰਨੋ ਦੇ ਪ੍ਰਿੰਸੀਪਲ ਵਿਨੋਦ ਕੁਮਾਰ, ਨਿਹਾਲਖੇੜਾ ਦੇ ਪ੍ਰਿੰਸੀਪਲ ਸੁਖਦੇਵ ਸਿੰਘ, ਡੀਆਰਪੀ ਵਰਿੰਦਰ ਪਾਲ ਸਿੰਘ, ਡੀਆਰਪੀ ਗੌਤਮ ਗੌੜ, ਡੀਆਰਪੀ ਵਿਨੌਦ ਡੱਡੀ, ਸਟੇਟ ਅਵਾਰਡੀ ਅਧਿਆਪਕ ਪੰਮੀ ਸਿੰਘ, ਲੇਕਚਰਰ ਰਕੇਸ਼ ਜੁਨੇਜਾ, ਲੇਕਚਰਾਰ ਵਿਪਿਨ ਕਟਾਰਿਆ, ਲੇਕਚਰਾਰ ਕੁਲਦੀਪ ਗਰੋਵਰ ਅਤੇ ਸਾਇੰਸ ਅਧਿਆਪਕ ਗਗਨ ਨੇ ਆਪਣੇ ਹੱਥਾਂ ਨਾਲ ਸਫਾਈ ਕਰਕੇ ਕੀਤੀ ।ਇਸ ਮੌਕੇ ਉੱਤੇ ਡੀਈਓ ਸ਼੍ਰੀ ਬੱਲ ਨੇ ਕਿਹਾ ਕਿ ਇਨਸਾਨ ਨੂੰ ਸਭ ਤੋਂ ਪਹਿਲਾਂ ਆਪਣਾ ਆਸਪਾਸ ਸਾਫ਼ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਹੋਰ ਨੂੰ ਸਾਫ਼ ਸਫਾਈ ਲਈ ਪ੍ਰੇਰਿਤ ਕੀਤਾ ਜਾ ਸਕੇ ।ਉਨ੍ਹਾਂ ਨੇ ਕਿਹਾ ਕਿ ਅਧਿਆਪਕ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਉਸਾਰੀ ਦੇ ਸਪਨੇ ਨੂੰ ਕਰਣ ਵਿੱਚ ਬਹੁਤ ਵੱੜਾ ਰੋਲ ਅਦਾ ਕਰ ਸੱਕਦੇ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਆਪਣਾ ਆਲਾ ਦੁਆਲਾ ਸਵੱਛ ਹੋਣ ਨਾਲ ਸਵੱਛ ਸੋਚ ਦਾ ਨਿਰਮਾਣ ਹੁੰਦਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਸਫਾਈ ਅਭਿਆਨ ਨੂੰ ਅੱਗੇ ਵਧਾਇਆ ਅਤੇ ਆਪਣੇ ਸਕੂਲ ਅਤੇ ਆਸਪਾਸ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਣ ਲਿਆ ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …