ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ – ਅਮਨ) – ‘ਮਿਸਿਜ਼ ਪੰਜਾਬ-2019 ਸੀਜਨ-5’ ਦੀ 30 ਫਾਈਨਲਿਸਟਾਂ ਵਿਚ ਸ਼ਾਮਿਲ ਅੰਮ੍ਰਿਤਸਰ ਦੀ ਹਨੀ ਚੁੱਘ ਨੇ ਟਾਪ-10 ਫਾਈਨਲਿਸਟ ਰਹਿੰਦਿਆਂ ‘ਮਿਸਿਜ਼ ਪੰਜਾਬ-2019 ਵਾਏਵੇਸ਼ੀਅਜ਼’ ਦਾ ਖਿਤਾਬ ਜਿੱਤਿਆ ਹੈ।ਇਹ ਖਿਤਾਬ ਜਿੱਤਣ ਤੇ ਉਨ੍ਹਾਂ ਦੇ ਪਤੀ ਰੋਹਿਤ ਚੁੱਘ ਅਤੇ ਬੱਚਿਆਂ ਜਹਾਨ ਚੁੱਘ ਅਤੇ ਮੁਸਕਾਨ ਚੁੱਘ ਬੇਹੱਦ ਖੁਸ਼ ਹਨ।ਹਨੀ ਚੁੱਘ ਨੇ ਦੱਸਿਆ ਕਿ ਬੇਸ਼ੱਕ ਉਹ ਭਾਵੇਂ ‘ਮਿਸਿਜ਼ ਪੰਜਾਬ-2019 ਸੀਜਨ-5’ ਦੀ ਜੇਤੂ ਨਹੀਂ ਬਣ ਸਕੀ, ਪਰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਟਾਪ-10 ਵਿਚ ਆਪਣੀ ਜਗ੍ਹਾ ਬਣਾਉਂਦਿਆਂ ‘ਮਿਸਿਜ਼ ਪੰਜਾਬ-2019 ਵਾਏਵੇਸ਼ੀਅਜ਼’ ਦਾ ਮਾਣ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਸਿਰਫ ਉਹ ਹੀ ਟਾਪ-10 ਵਿਚ ਪਹੁੰਚੇ ਸਨ। ਉਨ੍ਹਾਂ ਨੂੰ ਟਰਾਫੀ, ਟੈਗ ਅਤੇ ਕਟਾਊਨ ਦੇ ਕੇ ਮੰਚ ਤੇੇ ਸਨਮਾਨਿਤ ਕੀਤਾ ਗਿਆ।ਇਹ ਸਨਮਾਨ 9 ਟੂ 9 ਐਂਟਰਟੈਨਮੈਂਟ ਦੇ ਸੰਚਾਲਕ ਪਰਮਿੰਦਰ ਸਿੰਘ, ਮਿਸ ਇੰਡੀਆ ਟਾਪ-10 ਫਾਈਨਲਿਸਟ ਅਪਰਾਜਿਤਾ ਸ਼ਰਮਾ ਟ੍ਰੇਨਰ, ਹਰਪ੍ਰੀਤ ਕੌਰ ਤੇ ਸਮ੍ਰਿਤੀ ਓਬਰਾਏ 2017 ਦੀ ਵਿਨਰ ਵਲੋਂ ਪ੍ਰਦਾਨ ਕੀਤਾ ਗਿਆ।
ਜਿਕਰਯੋਗ ਹੈ ਕਿ ਇਹ ਗਰੈਂਡ ਫਿਨਾਲੇ ਲੁਧਿਆਣਾ ਦੇ ਹੋਟਲ ਰੈਡੀਸਨ ਬਲੂ ਵਿਖੇ 9 ਟੂ 9 ਐਂਟਰਟੈਨਮੈਂਟ ਵਲੋਂ ਕਰਵਾਇਆ ਗਿਆ ਸੀ ਅਤੇ ਪੰਜਾਬ-2019 ਸੀਜਨ-5’ ਦੇ ਗਰੈਂਡ ਫਿਨਾਲੇ ਵਿਚ ਅੰਮ੍ਰਿਤਸਰ ਦੀ ਹਨੀ ਚੁੱਘ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀ।
ਹਨੀ ਚੁੱਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪੂਰੇ ਪਰਿਵਾਰ ਦਾ ਸਹਿਯੋਗ ਰਿਹਾ ਹੈ।ਏਅਰਪੋਰਟ ਰੋਡ ਗੁਰੂ ਅਮਰ ਦਾਸ ਐਵੀਨਿਊ ਵਾਸੀ ਹਨੀ ਚੁੱਘ ਫੈਬਰਿਕ ਬੁਟੀਕ ਦੇ ਸੰਚਾਲਕ ਹਨ ਅਤੇ ਉਨ੍ਹਾਂ ਦੇ ਪਤੀ ਰੋਹਿਤ ਚੁੱਘ ਪੇਸ਼ੇ ਵਜੋਂ ਬਿਜਨਸਮੈਨ ਹਨ। ਜਦ ਕਿ ਪਰਿਵਾਰ ਵਿਚ ਇਕ ਬੇਟਾ ਜਹਾਨ ਚੁੱਘ ਅਤੇ ਬੇਟੀ ਮੁਸਕਾਨ ਚੁੱਘ ਹਨ, ਜੋ ਕਿ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਹਨ। ਹਨੀ ਚੁੱਘ ਨੇ ਦੱਸਿਆ ਕਿ ਉਹ ਪਿਛੋਕੜ ਤੋਂ ਜੈਪੁਰ ਦੀ ਰਹਿਣ ਵਾਲੀ ਹੈ ਅਤੇ ਪੇਕਾ ਪਰਿਵਾਰ ਵੀ ਜੈਪੁਰ ਹੈ।ਜੈਪੁਰ ਦੇ ਮਹਾਰਾਣੀ ਕਾਲਜ ਤੋਂ ਹੀ ਬੀ.ਸੀ.ਏ ਤੱਕ ਸਿੱਖਿਆ ਹਾਸਲ ਕੀਤੀ ਹੈ।ਕਾਲਜ ਦੇ ਸਮੇਂ ਦੌਰਾਨ ਯੂਥ ਫੈਸਟੀਵਲਾਂ, ਫਰੈਸ਼ਰ ਪਾਰਟੀਆਂ ਵਿਚ ਹਿੱਸਾ ਲੈ ਕੇ ਡਾਂਸ, ਸਿੰਗਿੰਗ ਅਤੇ ਐਕਟਿੰਗ ਦੇ ਨਾਲ-ਨਾਲ ਮਾਡਲਿੰਗ ਜਰੀਏ ਕਈ ਇਨਾਮ ਜਿੱਤੇ ਸਨ ਅਤੇ ‘ਮਿਸ ਜੈਪੁਰ ਫਰੈਸ਼ਰ’ ਵੀ ਰਹਿ ਚੁੱਕੀ ਹੈ।ਪੰਜਾਬ ਵਿਚ ਅੰਮ੍ਰਿਤਸਰ ਦੇ ਰੋਹਿਤ ਚੁੱਘ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਬਾਅਦ ਉਹ ‘ਮਿਸਿਜ਼ ਸਲੈਮੋਨ-2019’ ਦੀ ਫਾਈਨਲਿਸਟ ਵੀ ਰਹਿ ਚੁੱਕੀ ਹੈ।ਵਿਆਹ ਦੇ 14 ਸਾਲ ਬਾਅਦ ਹੁਣ ਉਹ ਆਪਣੇ ਪਤੀ ਅਤੇ ਬੱਚਿਆਂ ਦੀ ਪ੍ਰੇਰਨਾ ਸਦਕਾ ‘ਮਿਸਿਜ਼ ਪੰਜਾਬ-2019 ਸੀਜਨ-5’ ਦੇ ਸ਼ੋਅ ਵਿਚ ਹਿੱਸਾ ਲਿਆ ਸੀ। ਹਨੀ ਚੁੱਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਔਰਤਾਂ ਨੂੰ ਆਪਣੀ ਵਿਲੱਖਣ ਪਛਾਣ ਬਣਾਉਣ ਦਾ ਮੌਕਾ ਵੀ ਦਿੰਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …