Sunday, December 22, 2024

ਮੂਲ ਚੰਦ ਸ਼ਰਮਾ ਲਗਾਤਾਰ ਚੌਥੀ ਵਾਰ ਬਣੇ ਸਾਹਿਤ ਸਭਾ ਧੂਰੀ ਦੇ ਪ੍ਰਧਾਨ

ਧੂਰੀ, 5 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਚੋਣ ਇਕਤੱਰਤਾ ਮੂਲ ਚੰਦ ਸ਼ਰਮਾ ਅਤੇ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ PPNJ05012201908ਦੀ ਪ੍ਰਧਾਨਗੀ ਹੇਠ ਸਭਾ ਦੇ ਦਫਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਜਿਸ ਦੌਰਾਨ ਪਿਛਲੇ ਤਿੰਨ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਇਕੱਲੇ-ਇਕੱਲੇ ਮੈਂਬਰ ਵੱਲੋਂ ਵਿਚਾਰ ਪੇਸ਼ ਕਰਦਿਆਂ ਸਰਬਸੰਮਤੀ ਨਾਲ ਰਿਪੋਰਟ ਪਾਸ ਕੀਤੀ ਗਈ।ਇਸ ਸਮੇਂ ਆਉਂਦੇ ਤਿੰਨ ਸਾਲ ਲਈ ਵੀ ਪੁਰਾਣੀ ਟੀਮ ਨੂੰ ਦੁਬਾਰਾ ਚੁਣ ਲਿਆ ਗਿਆ।ਮੈਂਬਰਾਂ ਨੇ ਜਨਰਲ ਸਕੱਤਰ ਗੁਰਦਿਆਲ ਨਿਰਮਾਣ ਦੀ ਸਹਿਮਤੀ ਨਾਲ ਸੁਖਵਿੰਦਰ ਸਿੰਘ ਲੋਟੇੇ ਨੂੰ ਕਾਰਜਕਾਰੀ ਸਕੱਤਰ ਨਾਮਜ਼ਦ ਕੀਤਾ।
         ਉਪਰੰਤ ਹਰਦੀਪ ਸਿੰਘ ਭੂਦਨ ਦੇ ਪਿਤਾ ਬਲਵੰਤ ਸਿੰਘ ਭੂਦਨ, ਜਤਿੰਦਰ ਮਾਨਵ ਦੀ ਬੇਟੀ ਅਮਨਜੋਤ ਕੌਰ ਅਤੇ ਗੁਲਜ਼ਾਰ ਸ਼ੌਂਕੀ ਦੇ ਬੇਟੇ ਸਤਨਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ `ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਇੱਕ ਵੱਖਰੇ ਮਤੇ ਰਾਹੀਂ ਸਭਾ ਦੇ ਮੈਂਬਰ ਗਾਇਕ ਮਨਿੰਦਰਪ੍ਰੀਤ ਧੂਰੀ ਨੂੰ ਉਸ ਦਾ ਪਲੇਠਾ ਗੀਤ “ਕੀ ਆਖਿਆ ਬਾਬੇ ਨਾਨਕ ਨੇ” ਲੋਕ ਅਰਪਣ ਹੋਣ ‘ਤੇ ਮੁਬਾਰਕਵਾਦ ਦਿੱਤੀ।ਅਖੀਰ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਪੇਸ਼ ਕਰਕੇ ਵਾਹ-ਵਾਹ ਖੱਟੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply