Thursday, November 21, 2024

ਮੰਡੀ ਹਰਜੀ ਰਾਮ ਗਰਲਜ਼ ਸਕੂਲ ‘ਚ ਮਾਪੇ ਅਧਿਆਪਕ ਮਿਲਣੀ ਤੇ ਵਿਰਾਸਤੀ ਪ੍ਰਦਰਸ਼ਨੀ

ਮਲੋਟ, 14 ਦਸੰਬਰ (ਪੰਜਾਬ ਪੋਸਟ – ਗਰਗ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ PPNJ1412201918ਮਲੋਟ ਵਿਖੇ ਮਾਪੇ ਅਧਿਆਪਕ ਮਿਲਣੀ ਕੀਤੀ ਗਈ।ਜਿਸ ਵਿੱਚ ਵਿਦਿਆਰਥਣਾਂ ਦੇ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਸਬੰਧੀ ਵਿਚਾਰ ਚਰਚਾ ਕੀਤੀ ਗਈ।ਮਲਕੀਤ ਸਿੰਘ ਖੋਸਾ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀਮਤੀ ਅਮਰਜੀਤ ਨਰੂਲਾ ਪ੍ਰਿੰਸੀਪਲ ਜੀ.ਟੀ.ਬੀ ਸਕੂਲ ਮਲੋਟ ਵਿਸ਼ੇਸ਼ ਤੌਰ ‘ਤੇ ਪਹੁੰਚੇ।ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਵਿਰਾਸਤ ਨਾਲ ਸਬੰਧਤ ਪੁਰਾਣੇ ਬਰਤਨਾਂ, ਚਰਖਾ, ਮਧਾਣੀ, ਬਾਗ, ਫੁਲਕਾਰੀਆਂ ਆਦਿ ਦੀ ਪ੍ਰਦਰਸ਼ਨੀ ਲਗਾ ਕੇ ਮਾਪਿਆਂ ਅਤੇ ਵਿਦਿਆਰਥਣਾਂ ਨੂੰ ਭੁੱਲੇ ਵਿਸਰੇ ਪੰਜਾਬੀ ਸਭਿਆਚਾਰ ਤੋਂ ਜਾਣੂ ਕਰਵਾਇਆ।ਐਨ.ਐਸ.ਕਿਊ ਐਫ ਦੀ ਪ੍ਰਦਰਸ਼ਨੀ ਮਾਪਿਆਂ ਅਤੇ ਆਏ ਹੋਏ ਮਹਿਮਾਨਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ।ਇਸ ਮੌਕੇ ਪਵਨ ਨੰਬਰਦਾਰ ਅਬਲਖੁਰਾਣਾ, ਸੰਦੀਪ ਗੋਇਲ ਪ੍ਰਿੰਸੀਪਲ ਸਿੰਘ ਸਭਾ ਸਕੂਲ ਮਲੋਟ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਮਲਕੀਤ ਸਿੰਘ ਖੋਸਾ ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਮੌਕੇ ਲਗਾਈਆਂ ਗਈਆਂ ਪ੍ਰਦਰਸ਼ਨੀਆ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।PPNJ1412201919ਇਸ ਮੌਕੇ ਪ੍ਰਿੰਸੀਪਲ ਵਿਜੈ ਗਰਗ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ ਅਤੇ ਆਏ ਹੋਏ ਮਾਪਿਆਂ ਨਾਲ ਵਿਚਾਰ ਸਾਂਝੇ ਕੀਤੇ।ਪੰਜਾਬੀ ਵਿਰਸਾ ਪ੍ਰਦਰਸ਼ਨੀ ਵਿੱਚ ਮੈਡਮ ਸੰਤੋਸ਼ ਕੁਮਾਰੀ, ਮੈਡਮ ਸੰਤੋਸ਼ ਗਰਗ, ਮੈਡਮ ਕਰਮਜੀਤ ਕੌਰ, ਮੈਡਮ ਰਮਨਦੀਪ ਕੌਰ ਅਤੇ ਜਸਵਿੰਦਰ ਸਿੰਘ ਡੀ.ਪੀ.ਈ ਨੇ ਬਹੁਤ ਮਿਹਨਤ ਨਾਲ ਤਿਆਰ ਕਰਵਾਈ, ਜਦਕਿ ਐਨ.ਐਸ.ਕਿਊ.ਐਫ ਦੀ ਪ੍ਰਦਰਸ਼ਨੀ ਬੱਚਿਆਂ ਨੇ ਮੈਡਮ ਰਮਨਜੀਤ ਕੌਰ ਅਤੇ ਮੈਡਮ ਮਨਦੀਪ ਕੌਰ ਦੀ ਅਗਵਾਈ ‘ਚ ਲਗਾਈ।ਇਸ ਮੌਕੇ ਹਾਊਸ ਇੰਚਾਰਜ ਮੈਡਮ ਰਵਿੰਦਰ ਪਾਲ ਅਤੇ ਪੂਰੀ ਟੀਮ ਨੇ ਸਕੂਲ ਦਾ ਅਨੁਸਾਸ਼ਨ ਕਾਇਮ ਰੱਖਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply