Friday, September 20, 2024

ਠੰਡ ਦੇ ਬਾਵਜ਼ੂਦ ਸੈਂਕੜੇ ਬੱਚਿਆਂ ਨੇ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਦਿੱਤਾ ਸੰਦੇਸ਼

ਪੀ.ਐਚ.ਡੀ ਚੈਂਬਰ ਵਲੋਂ ਆਯੋਜਿਤ ਵਾਕਥਾਨ ਨੂੰ ਡੀ.ਸੀ ਨੇ ਦਿਖਾਈ ਝੰਡੀ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਦੋ ਦਿਨਾਂ ਦੇ ਮੀਂਹ ਤੋਂ ਬਾਅਦ ਸ਼ਨੀਵਾਰ ਦੀ ਸਵੇਰ ਜਿਥੇ ਕੜਾਕੇ ਦੀ ਠੰਡ ਵਿੱਚ ਅੰਮ੍ਰਿਤਸਰ ਵਾਸੀ PPNJ1512201912ਆਪਣੇ ਘਰਾਂ ਵਿੱਚ ਦੁਬਕੇ ਹੋਏ ਸਨ ਉਥੇ ਹੀ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ 14ਵੇਂ ਪੰਜਾਬ ਇੰਟਰਨੈਸ਼ਨ ਟਰੇਡ ਐਕਸਪੋ (ਪਾਈਟੈਕਸ) ਦੌਰਾਨ ਸੈਕੜੇ ਵਿਦਿਆਥੀਆਂ ਨੇ ਵਾਕਥਨ ਵਿੱਚ ਭਾਗ ਲੈਕੇ ਸ਼ਰੀਰ ਦੀਆਂ ਹੱਡੀਆਂ ਅਤੇ ਜੋੜਾਂ ਨੂੰ ਮਜਬੂਤ ਕਰਨ ਦਾ ਸੰਦੇਸ਼ ਦਿੱਤਾ।
            ਅਮਨਦੀਪ ਗਰੁੱਪ ਆਫ ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਵਾਕਥਾਨ ਵਿੱਚ ਭਾਗ ਲੈਣ ਲਈ ਸ਼ਹਿਰ ਦੇ ਮੁੱਖ ਕੰਪਨੀ ਬਾਗ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਦੇ ਬਾਵਜੂਦ ਅਮਨਦੀਪ ਕਾਲਜ ਆਫ ਨਰਸਿੰਗ ਦੀ ਵਿਦਿਆਰਥਣਾਂ ਅਤੇ ਮਜੀਠਾ ਰੋਡ ਸਥਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਸ਼ਹਿਰ ਦੀ ਕਈ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਸਵੇਰ ਤੋਂ ਹੀ ਪੁੱਜ ਗਏ ਸਨ।ਵਾਕਥਨ ਨੂੰ ਝੰਡੀ ਦਿਖਾ ਕੇ ਰਵਾਨਾ ਕਰ ਡਿਪਦਆਂ ਡੀ.ਸੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਚੈਂਬਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।ਇਸ ਤਰਾਂ ਦੇ ਪ੍ਰੋਗਰਾਮ ਸ਼ਹਿਰ ਵਿੱਚ ਰੈਗੂਲਰ ਹੋਣੇ ਚਾਹੀਦੇ ਹਨ। ਇਸ ਮੌਕੇ ਤੇ ਬੋਲਦਿਆਂ ਚੈਂਬਰ ਦੇ ਉਪਦੇਸ਼ਕ ਆਰ ਐਸ ਸਚਦੇਵਾ ਨੇ ਕਿਹਾ ਕਿ ਚੈਂਬਰ ਵਲੋਂ ਜਿਥੇ ਸਰਕਾਰ ਅਤੇ ਸਨਅਤਕਾਰਾਂ ਵਿਚਕਾਰ ਬਿ੍ਰਜ ਦਾ ਕੰਮ ਕੀਤਾ ਜਾਂਦਾ ਹੈ ਉਥੇ ਹੀ ਸਮਾਜਿਕ ਜਿੰਮੇਦਾਰੀਆਂ ਵੀ ਪੂਰੀ ਤਰਾਂ ਨਿਭਾਈ ਜਾਂਦੀਆਂ ਹਨ।
               ਅਮਨਦੀਪ ਗਰੁੱਪ ਆਫ ਹੋਸਪੀਟਲ ਦੀ ਸੀ.ਈ.ਓ ਅਮਨਦੀਪ ਕੌਰ ਅਤੇ ਚੀਫ ਆਰਥੋਪੈਡਿਕ ਐਂਡ ਜੁਆਇੰਟ ਰਿਪਲੇਸਮੈਂਟ ਸਰਜਨ ਅਵਤਾਰ ਸਿੰਘ ਨੇ ਸਿਹਤ ਸੰਬੰਧੀ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬਦਲ ਰਹੀ ਜੀਵਨ-ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਸ਼ਰੀਰ ਦੀ ਹਡੀਆਂ ਕਮਜ਼ੋਰ ਹੋ ਰਹੀਆਂ ਹਨ ਅਤੇ ਜੋੜਾਂ ਦੇ ਦਰਦ ਦੀ ਸਮਸਿਆ ਵੀ ਲਗਾਤਾਰ ਵੱਧ ਰਹੀ ਹੈ।ਸ਼ਹਿਰ ਵਾਸੀਆਂ ਨੂੰ ਸ਼ਰੀਰ ਦੀ ਹੱਡੀਆਂ ਅਤੇ ਜੋੜਾਂ ਨੂੰ ਮਜਬੂਤ ਬਣਾਉਣ ਲਈ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਇਹ ਵਾਕਥਨ ਕੰਪਨੀ ਬਾਗ ਤੋਂ ਸ਼ੁਰੂ ਹੋਏ ਅਤੇ ਨਾਵਲਟੀ ਚੌਂਕ, ਇਨਕਮ ਟੈਕਸ, ਕਚਿਹਰੀ ਚੌਂਕ, ਮਦਰ ਟਰੇਸਾ ਚੌਂਕ ਹੰੁਦੇ ਹੋਏ ਰਣਜੀਤ ਐਵਨਿਊ ਸਥਿਤ ਪਾਈਟੈਕਸ ਗਰਾਂਉਡ ਵਿੱਚ ਸਮਾਪਤ ਹੋਏ।
             ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਰੀ ਵਿੱਚ ਸਥਾਨਕ ਕੁਆਰਡੀਨੇਟਰ ਜੈਦੀਪ ਸਿੰਘ ਨੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਡਾਇਰੈਕਟਰ ਮਧੂ ਪਿੱਲੇ ਸਮੇਤ ਕਈ ਪਤਵੰਤੇ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply