Sunday, December 22, 2024

ਗੁ: ਬੰਗਲਾ ਸਾਹਿਬ ਦਾ ਵਲੰਟੀਅਰ ਦਸਤਾ ਸੰਗਤ ਸਹਿਯੋਗੀ ਪ੍ਰਬੰਧ ਵਿੱਚ ਹੋ ਰਿਹਾ ਹੈ ਸਹਾਇਕ

PPN30091409

ਨਵੀਂ ਦਿੱਲੀ, 30 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਪ੍ਰਬੰਧ ਨੂੰ ਸੰਗਤ ਸਹਿਯੋਗੀ ਬਨਾਉਣ ਦੇ ਮਕਸਦ ਅਤੇ ਸਟਾਫ ਤੇ ਸੰਗਤਾਂ ਵਿਚਕਾਰ ਕੜੀ ਦੇ ਤੌਰ ਤੇ ਕਾਰਜ ਕਰਨ ਵਾਸਤੇ ਥਾਪੇ ਗਏ ਵਲੰਟੀਅਰ ਦਸਤੇ ਦੀਆਂ ਕੋਸ਼ਿਸ਼ਾਂ ਰੰਗ ਲਿਆਉਂਦੀਆਂ ਨਜ਼ਰ ਆ ਰਹੀਆਂ ਹਨ। ਵਲੰਟੀਅਰ ਦਸਤੇ ਦੇ ਮੁੱਖੀ ਵਜੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਦਿੰਦੇ ਹੋਏ ਹਰਚਰਨ ਸਿੰਘ ਗੁਲਸ਼ਨ ਨੇ ਦਾਅਵਾ ਕੀਤਾ ਕਿ ਜਦੋ ਤੋਂ ਵਲੰਟੀਅਰ ਦਸਤੇ ਨੇ ਕਾਰਜ ਕਰਨਾ ਸ਼ੁਰੂ ਕੀਤਾ ਹੈ ਉਸ ਵੇਲ੍ਹੇ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਸਟਾਫ ਦਾ ਸੰਗਤਾਂ ਪ੍ਰਤਿ ਵਿਵਹਾਰ ਚੰਗਾ ਹੋ ਗਿਆ ਹੈ ਕਿਉਂਕਿ ਉਨ੍ਹਾਂ ਦੇ ਕਾਰਜਾਂ ਤੇ ਵਲੰਟੀਅਰ ਦਸਤੇ ਵਲੋਂ ਨਿਗਰਾਨੀ ਕੀਤੀ ਜਾ ਰਹੀ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਆਦੇਸ਼ਾਂ ਬਾਅਦ ਥਾਪੇ ਗਏ ਵਲੰਟੀਅਰ ਦਸਤੇ ਦੇ ਜਥੇਬੰਦਕ ਢਾਂਚੇ ਦਾ ਵੇਰਵਾ ਦਿੰਦੇ ਹੋਏ ਗੁਲਸ਼ਨ ਨੇ ਦੱਸਿਆ ਕਿ ਇਸ ਦਸਤੇ ਵਿਚ ਹਰਭਜਨ ਸਿੰਘ, ਹਰਪ੍ਰੀਤ ਕੌਰ ਸੋਂਧੀ ਵਾਈਸ ਚੇਅਰਮੈਨ ਗੁ. ਬੰਗਲਾ ਸਾਹਿਬ, ਅਮਰਜੀਤ ਕੌਰ, ਜਤਿੰਦਰ ਸਿੰਘ, ਸਰਬਜੀਤ ਸਿੰਘ ਨਾਗੀ, ਬਲਜੀਤ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਹਰਨੇਕ ਸਿੰਘ, ਸੁਰਜੀਤ ਸਿੰਘ ਆਦਿਕ ਸੈਕੜੇ ਵਲੰਟੀਅਰ ਹਰ ਰੋਜ਼ ਲੰਗਰ ਹਾਲ, ਸਰੋਵਰ, ਜੋੜਾਘਰ ਸਣੇ ਸਾਰੇ ਸਥਾਨਾ ਤੇ ਸੰਗਤਾਂ ਦਾ ਸਹਿਯੋਗ ਕਰ ਰਹੇ ਹਨ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply