ਅੰਡਰ-14 ‘ਚ ਵਿਸ਼ਵ ਪਬਲਿਕ ਸਕੂਲ, ਅੰਡਰ-17 ਤੇ 19 ‘ਚ ਸੰਤ-ਡੇਅ ਬੋਰਡਿੰਗ ਸਕੂਲ ਰਿਹਾ ਜੇਤੂ
ਜੰਡਿਆਲਾ ਗੁਰੂ, 30 ਸਤੰਬਰ (ਹਰਿੰਦਰਪਾਲ ਸਿੰਘ)- ਸਥਾਨਕ ਸ. ਜਗੀਰ ਸਿੰਘ ਸੰਧੂ ਮੈਮੋਰੀਅਲ ਸਪੋਰਟਸ ਸਟੇਡੀਅਮ ਜੀ.ਟੀ. ਰੋਡ ਮਾਨਾਂਵਾਲਾ ਵਿਖੇ ਪਰਵਿੰਦਰ ਐਮੇਚਿਉਰ ਸਪੋਰਟਸ ਅਕੈਡਮੀ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਜਿਲੇ ਦੇ ਵੱਖ ਵੱਖ ਸਕੂਲਾਂ ਦਾ ਦੂਸਰਾ ਸ਼ਹੀਦ ਉਧਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ, ਂਮਾਝਾ ਪ੍ਰੈਸ ਕਲੱਬ ਅੰਮ੍ਰਿਤਸਰਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਦੀਆਂ 11 ਕੁ ਕ੍ਰਿਕਟ ਟੀਮਾਂ ਨੇ ਹਿੱਸਾ ਲਿਆ। ਕ੍ਰਿਕਟ ਟੂਰਨਾਂਮੈਂਟ ਦਾ ਉਦਘਾਟਨ ਸ.ਜਗੀਰ ਸਿੰਘ ਸੰਧੂ ਸਟੇਡੀਅਮ ਮਾਨਾਂਵਾਲਾ ਦੇ ਮੁੱਖ ਪ੍ਰਬੰਧਕ ਸ.ਅਬਜਿੰਦਰ ਸਿੰਘ ਸੰਧੂ ਨੇ ਕੀਤਾ। ਟੂਰਨਾਮੈਂਟ ਦੌਰਾਨ ਹੋਏ ਵੱਖ ਵੱਖ ਮੁਕਾਬਲਿਆਂ ਤੋਂ ਬਾਅਦ ਅੰਡਰ-14 ਉਮਰ ਵਰਗ ਂਚ ਪਹਿਲਾ ਸਥਾਨ ਂਵਿਸ਼ਵ ਪਬਲਿਕ ਸਕੂਲ ਵੇਰਕਾਂ, ਯਾਦਵਿੰਦਰਾ ਪਬਲਿਕ ਸਕੂਲ ਸੁਲਤਾਨਵਿੰਡ ਨੇ ਦੂਸਰਾ, ਸਟੂਡੈਂਟ ਹੈਵਨ ਪਬਲਿਕ ਸਕੂਲ ਕੋਟਮਿਤ ਸਿੰਘ ਨੇ ਤੀਸਰਾ ਅਤੇ ਸੰਤ ਬਾਬਾ ਹਾਕਮ ਸਿੰਘ ਸਕੂਲ ਦਸ਼ਮੇਸ਼ ਨਗਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਉਮਰ ਵਰਗ ਦੇ ਮੁਕਾਬਲਿਆਂ ਵਿਚ ਸੰਤ-ਡੇ ਬੋਰਡਿੰਗ ਸਕੂਲ ਜੰਡਿਆਲਾ ਗੁਰੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਐਮ.ਜੀ.ਕੇ. ਸੈਕਰਡ ਡੇਲਜ ਸਕੁਲ ਗੁਰਦੇਵ ਨਗਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਉਮਰ ਵਰਗ ਦੇ ਮੁਕਾਬਿਆਂ ਵਿਚ ਵੀ ਪਹਿਲਾ ਸਥਾਨ ਸੰਤ-ਡੇ ਬੋਰਡਿੰਗ ਸਕੂਲ ਨੇ ਪzzਾਪਤ ਕੀਤਾ ਅਤੇ ਹਰਦੀਪ ਬਾਕਸਰ ਸਪੋਰਟਸ ਅਕੈਡਮੀ ਅੰਮ੍ਰਿਤਸਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਟੂਰਨਾਂਮੈਂਟ ਦੇ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵੱਜੋਂ ਮਾਝਾ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਪੱਤਰਕਾਰ ਗੁਰਦੀਪ ਸਿੰਘ ਨਾਗੀ ਉਪ ਪ੍ਰਧਾਨ ਕੁਲਦੀਪ ਸਿੰਘ,ਜਨਰਲ ਸੈਕਟਰੀ ਭੂਪਿੰਦਰ ਸਿੰਘ ਸਿੱਧੂ,ਸੈਕਟਰੀ ਸਤਿੰਦਰਬੀਰ ਸਿੰਘ ਤੇ ਸਾਥੀਆਂ ਨੇ ਜੇਤੂ ਟੀਮਾਂ, ਬੈਸਟ ਬੱਲੇਬਾਜਾਂ, ਬੈਸਟ ਗੇਂਦਬਾਜਾਂ, ਕੋਚਾਂ ਅਤੇ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਾਮਨਿਤ ਕੀਤਾ। ਉਨਾਂ ਕ੍ਰਿਕਟ ਟੂਰਨਾਂਮੈਂਟ ਰਾਹੀ ਨਵੀਂ ਪਨੀਰੀ ਨੂੰ ਖੇਡਾਂ ਨਾਲ ਜੋੜਨ ਵਾਲੀ ਪਰਵਿੰਦਰ ਐਮੇਚਿਉਰ ਸਪੋਰਟਸ ਅਕੈਡਮੀ ਦੇ ਪ੍ਰਧਾਨ ਕੋਚ ਪਰਵਿੰਦਰ ਸਿੰਘ ਦੇ ਉਪਰਾਲੇ ਦੀ ਭਰਪੂਰ ਸ਼ਾਲਾਘਾ ਕੀਤੀ। ਇਸ ਮੌਕੇ ਐਮ. ਪੀ ਸਿੰਘ, ਯਾਦਵਿੰਦਰ ਸਿੰਘ, ਹਰਜੀਤ ਸਿੰਘ ਗੁਰਭੇਜ ਸਿੰਘ, ਸੁਰਪ੍ਰੀਤ ਸਿੰਘ, ਕੱਬਡੀ ਖਿਡਾਰਨ ਪ੍ਰਵੀਨ ਕੌਰ ਪੰਜਾਬ ਪੁਲਿਸ, ਗੋਪਾਲ ਸਿੰਘ, ਰਵਿੰਦਰ ਸਿੰਘ ਗਿੱਲ ਤੋਂ ਇਲਾਵਾ ਸਮੂਹ ਮਾਝਾ ਪ੍ਰੈੱਸ ਕਲੱਬ ਦੇ ਮੈਂਬਰਾਨ ਹਾਜਰ ਸਨ।