Saturday, July 27, 2024

ਡੀ.ਏ.ਵੀ. ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਸਕੂਲ ਭੋਜਨ ਦਿਵਸ ਮਨਾਇਆ

PPN060304
ਅੰਮ੍ਰਿਤਸਰ, 6 ਮਾਰਚ ( ਜਗਦੀਪ ਸਿੰਘ)-ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅੱਜ ਬ੍ਰਿਟਿਸ਼ ਕੌਂਸਲ ਹੇਠ ਅੰਤਰਰਾਸ਼ਟਰੀ ਸਕੂਲ ਭੋਜਨ ਦਿਵਸ ਮਨਾਇਆ ਗਿਆ । ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੌਸ਼ਟਿਕ ਅਤੇ ਚੰਗਾ ਖਾਣਾ ਖਾਣ ਦੀ ਜਾਣਕਾਰੀ ਦੇਣਾ ਸੀ । ਬੱਚਿਆਂ ਨੇ ਇਸ ਲਈ ਖ਼ਾਸ ਸਵੇਰ ਦੀ ਪ੍ਰਾਰਥਨਾ ਸਭਾ ਦਾ ਆਯੌਜਨ ਕੀਤਾ । ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਪੌਸ਼ਟਿਕ ਭੋਜਨ ਖਾਣ ਅਤੇ ਸਵਸਥ ਜੀਵਨ ਜਿਊਣ ਦੇ ਤਰੀਕਿਆਂ ਦੇ ਬਾਰੇ ਦੱਸਿਆ । ਵਿਦਿਆਰਥੀਆਂ ਨੇ ਬੱਚਿਆਂ ਦੀ ਫਾਸਟ ਫੂਡ ਦੇ ਪ੍ਰਤੀ ਵੱਧ ਰਹੀ ਰੂਚੀ ਅਤੇ ਉਸਦਾ ਉਨ੍ਹਾਂ ਦੀ ਸਿਹਤ ਉਪੱਰ ਪੈ ਰਹੇ ਅਸਰ ਬਾਰੇ ਜਾਣਕਾਰੀ ਦਿੱਤੀ । ਬੱਚਿਆਂ ਨੇ ਆਰ. ਜੇ. ਸ਼ੋ ਪੇਸ਼ ਕੀਤਾ, ਜਿਸ ਵਿੱਚ ਬੱਚਿਆਂ ਦੀ ਘਰ ਦੇ ਬਣੇ ਖਾਣੇ ਪ੍ਰਤੀ ਅਰੂਚੀ ਦਿਖਾਈ ਗਈ । ਇਸ ਨੂੰ ਬੜੇ ਰੋਚਕ ਤਰੀਕੇ ਨਾਲ ਦਿਖਾਇਆ ਗਿਆ । ਅਖ਼ੀਰ ਵਿਚ ਬੱਚਿਆਂ ਨੇ ਪੌਸ਼ਟਿਕ ਭੋਜਨ ਖਾਣ ਅਤੇ ਘਰ ਦੇ ਬਣੇ ਖਾਣੇ ਲਈ ਰੂਚੀ ਅਪਨਾਉਣ ਬਾਰੇ ਪ੍ਰਣ ਲਿਆ ।  ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ  ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਪੌਸ਼ਟਿਕ ਭੋਜਨ ਖਾ ਕੇ ਲੰਬੇ ਅਤੇ ਰੋਗ ਮੁਕਤ ਜੀਵਨ ਜਿਊਣ ਉਤੇ ਜ਼ੋਰ ਪਾਇਆ ।

ਸਕੂਲ ਦੇ ਮਾਨਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਪੌਸ਼ਟਿਕ ਭੋਜਨ ਦੇ ਮਹਤੱਵ ਨੂੰ ਸਮਝਣ ਦੀ ਨਸੀਹਤ ਦਿੱਤੀ ਅਤੇ ਮਾਪਿਆਂ ਨੂੰ ਬੱਚਿਆਂ ਵਿੱਚ ਪੌਸ਼ਟਿਕ ਭੋਜਨ ਲਈ ਸੁਆਦ ਵਿਕਸਿਤ ਕਰਨ ਅਤੇ ਫਲ ਆਪਣੀ ਰੋਜ਼ਾਨਾ ਖ਼ੁਰਾਕ ਵਿੱਚ ਸ਼ਾਮਿਲ ਕਰਨ ਲਈ ਕਿਹਾ ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply