ਨਵੀਂ ਦਿੱਲੀ , ੬ ਮਾਰਚ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਵਲੋਂ ਕੀਤੀ ਗਈ ਦਿੱਲੀ ਫਤਹਿ ਨੂੰ ਸਮੱਰਪਿਤ ਲਾਲ ਕਿਲੇ ਦੇ ਅਗਸਤ ਕ੍ਰਾਂਤੀ ਮੈਦਾਨ ਵਿਖੇ ਕੀਤੇ ਜਾ ਰਹੇ ਗੁਰਮਤਿ ਸਮਾਗਮ, ਜਰਨੈਲੀ ਫਤਹਿ ਮਾਰਚ, ਲਾਈਟ ਐਂਡ ਸਾਉਂਡ ਸ਼ੋਅ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਸੰਬੰਧੀ ਉਲੀਕੇ ਜਾ ਰਹੇ ਪ੍ਰੋਗਰਾਮਾਂ ਨੂੰ ਅੰਤਿਮ ਛੋਹਾਂ ਦੇਣ ਲਈ ਕਮੇਟੀ ਵਲੋਂ ਜੰਗੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਲਾਲ ਕਿਲਾ ਮੈਦਾਨ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਮੌਜੂਦ ਕਮੇਟੀ ਮੁਲਾਜ਼ਿਮਾ ਨੂੰ ਇਸ ਪ੍ਰੋਗਰਾਮ ਨੂੰ ਇਤਿਹਾਸਿਕ ਬਨਾਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ।ਲੋਕਸਭਾ ਚੋਣਾਂ ਐਲਾਨੇ ਜਾਣ ਤੋਂ ਬਾਅਦ ਚੋਣ ਜਾਬਤਾ ਕਰਕੇ ਰੋਡ ਸ਼ੋਅ, ਜਲੂਸ, ਆਦਿਕ ਤੇ ਮੁੱਖ ਮਾਰਗਾਂ ਤੇ ਲੱਗੀ ਪਾਬੰਦੀ ਕਰਕੇ ਦਿੱਲੀ ਪੁਲਿਸ ਵਲੋਂ ਸਿੱਖ ਕੌਮ ਵਾਸਤੇ ਇਤਿਹਾਸਿਕ ਮਹਤੱਤਾ ਵਾਲੇ ਤੀਸ ਹਜ਼ਾਰੀ ਕੋਰਟ ਵਾਲੇ ਸਥਾਨ ਤੋਂ ਜਰਨੈਲੀ ਫਤਿਹ ਮਾਰਚ ਨਾ ਕੱਢਣ ਦੀ ਮੰਜੂਰੀ ਦੇਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਹੁਣ ਮਾਰਚ ਦੀ ਸ਼ੁਰੂਆਤ ੯ ਮਾਰਚ ਦੁਪਹਿਰ ਨੂੰ ਤੀਸ ਹਜ਼ਾਰੀ ਦੀਂ ਬਜਾਏ ਯਮੁਨਾ ਬਜ਼ਾਰ ਰਿੰਗ ਰੋਡ (ਲਾਲ ਕਿਲੇ ਪਿਛੇ) ਤੋਂ ਸ਼ੁਰੂਆਤ ਕਰਦੇ ਹੋਏ ਖਾਲਸਾਹੀ ਜਾਹੋ-ਜਲਾਲ ਨਾਲ ਲਾਲ ਕਿਲਾ ਮੈਦਾਨ ਵਿਖੇ ਸਮਾਪਤੀ ਸਮਾਗਮ ਕੀਤੇ ਜਾਣਗੇ। ਇਸ ਮੌਕੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਮੈਂਬਰ ਗੁਰਦੇਵ ਸਿੰਘ ਭੋਲਾ ਵੀ ਮੌਜੂਦ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …