ਹਜ਼ੂਰ ਸਾਹਿਬ (ਨਾਂਦੇੜ), 26 ਦਸੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕਾ ਨੂੰ ਸਮਰਪਿਤ ਇੱਕ ਪੋਸਟਰ ਡਿਜ਼ਾਇਨਿੰਗ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਸਭ ਧਰਮਾਂ ਦੇ ਵਿਦਿਆਰਥੀਆਂ ਨੇ ਸ਼ਾਮਿਲ ਹੋ ਕੇ ਚਾਰ ਸਾਹਬਜ਼ਾਦਿਆਂ ਦੇ ਜੀਵਨ ‘ਤੇ ਅਧਾਰਿਤ ਚਿੱਤਰ ਬਣਾਏ।ਇਸ ਪ੍ਰੋਗਰਾਮ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਗੁਰਦੁਆਰਾ ਬੋਰਡ ਦੇ ਸੁਪਰਡੈਂਟ ਸਰਦਾਰ ਰਣਜੀਤ ਸਿੰਘ ਚਿਰਾਗੀਆ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਸਮਰ ਸਿੰਹ ਠਾਕੁਰ ਵਲੋਂ ਮਿਲ ਕੇ ਕੀਤਾ ਗਿਆ।
ਇਸ ਸਮੇਂ ਗੱਲਬਾਤ ਕਰਦਿਆਂ ਸਮਰ ਸਿੰਹ ਠਾਕੁਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਹਫ਼ਤੇ ਅੰਦਰ ਆਪਣੇ ਚਾਰ ਸਪੁੱਤਰਾਂ ਅਤੇ ਮਾਤਾ ਜੀ ਦੀ ਜੋ ਕੁਰਬਾਨੀ ਦਿੱਤੀ, ਉਸ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਨਹੀਂ ਮਿਲਦੀ।ਸਰਦਾਰ ਰਣਜੀਤ ਸਿੰਘ ਚਿਰਾਗੀਆ ਨੇ ਵੀ ਇਸ ਕੁਰਬਾਨੀ ਨੂੰ ਬੇਮਿਸਾਲ ਦੱਸਿਆ।ਸਰਦਾਰ ਰਵਿੰਦਰ ਸਿੰਘ ਮੋਦੀ ਨੇ ਪ੍ਰੋਗਰਾਮ ਦੇ ਮਕਸਦ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਮਿਲਦੀ ਹੈ।ਵੱਡੀ ਗਿਣਤੀ ‘ਚ ਲੋਕਾਂ ਨੇ ਹਾਜ਼ਰ ਹੋ ਕੇ ਚਿਤਰ ਪ੍ਰਦਰਸ਼ਨੀ ਵੇਖੀ।ਉਨਾਂ ਕਿਹਾ ਕਿ ਮੁਕਾਬਲੇ ਦੇ ਪੰਜ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ।
ਇਸ ਮੌਕੇ ਸਰਦਾਰ ਡੀ.ਪੀ ਸਿੰਘ ਚਾਵਲਾ, ਪ੍ਰਿਆ, ਭੀਮ ਸਿੰਘ ਬੇਲਥਰਵਾਲੇ, ਸਤਪਾਲ ਸਿੰਘ ਜਿਲੇਦਾਰ, ਕੁਲਵੰਤ ਕੌਰ ਸੁਖਮਨੀ, ਸੁਖਮਿੰਦਰ ਸਿੰਘ ਸ਼ਾਹੂ, ਤਰਨਜੀਤ ਸਿੰਘ, ਸੁਰਾਣ ਸਿੰਘ ਬਾਵੜੀਵਾਲੇ ਸਮੇਤ ਵੱਡੀ ਗਿਣਤੀ ‘ਚ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …