ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) -ਪੰਜਾਬ ਸਟੇਟ ਰੈਡ ਕਰਾਸ ਵਲੋਂ ਸਥਾਨਕ ਭਵਨ ਐਸ.ਐਲ.ਪਬਲਿਕ ਸਕੂਲ ਵਿਖੇ ਲਗਾਏ ਗਿਆ 8 ਰੋਜਾ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਸਮਾਪਤ ਹੋ ਗਿਆ।ਇਸ ਸਮਾਪਤੀ ਸਮਾਰੋਹ ਵਿਚ ਅਵਿਨਾਸ਼ ਰਾਏ ਖੰਨਾ, ਨੈਸ਼ਨਲ ਵਾਈਸ ਚੇਅਰਮੈਨ, ਇੰਡੀਅਨ ਰੈਡ ਕਰਾਸ ਸੋਸਾਇਟੀ ਨਵੀ ਦਿਲੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।ਇਸ ਤੋ ਇਲਾਵਾ ਮਨੀਸ ਚੌਧਰੀ ਡਿਪਟੀ ਸੈਕਟਰੀ ਭਾਰਤੀ ਰੈਡ ਕਰਾਸ ਸੋਸਾਇਟੀ ਨਵੀ ਦਿੱਲੀ ਸੈਕਟਰੀ ਜਨਰਲ ਭਾਰਤੀ ਰੈਡ ਕਰਾਸ ਸੋਸਾਇਟੀ ਦੇ ਨੁਮਾਇੰਦੇ ਦੇ ਤੌਰ ‘ਤੇ ਸ਼ਾਮਲ ਹੋਏ।
ਮੁੱਖ ਮਹਿਮਾਨ ਦੇ ਭਵਨ ਐਸ.ਐਲ ਸਕੂਲ ਵਿਖੇ ਪਹੁੰਚਣ ‘ਤੇ ਰੈਡ ਕਰਾਸ ਵਲੰਟੀਅਰ ਵਲੋ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ।ਮੁੱਖ ਮਹਿਮਾਨ ਵਲੋ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸਕੂਲ ਵਿਦਿਆਰਥੀਆਂ ਵਲੋ ਜੂਨੀਅਰ ਰੈਡ ਕਰਾਸ ਸਹੁੰ ਦਿਵਾਈ ਗਈ।ਇਸ ਤੋ ਬਾਦ ਮੁ1ਖ ਮਹਿਮਾਨ ਵਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸ਼ਖਸ਼ੀਅਤਾਂ ਭਾਈ ਘਨੱਈਆ, ਸਰ ਜੀਨ ਹੈਨਰੀ ਡਿਊਨਾ ਅਤੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਅਤੇ ਜਯੋਤੀ ਜਲਾਉਣ ਨਾਲ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਹੋਈ।ਸੀ.ਐਸ ਤਲਵਾੜ ਆਈ.ਏ.ਐਸ ਸਕੱਤਰ ਪੰਜਾਬ ਸਟੇਟ ਰੈਡ ਕਰਾਸ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆ’ ਕਿਹਾ ਅਤੇ ਸਟੇਟ ਰੈਡ ਕਰਾਸ ਵਲੋ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ ਗਈ।
ਸਵਾਮੀ ਤਾਰਕ ਚੇਤਨਿਆ ਬ੍ਰਹਮਚਾਰੀ ਚਿੰਨਮਇਆ ਮਿਸ਼ਨ ਅੰਮ੍ਰਿਤਸਰ ਨੇ ਵੀ ਆਪਣੇ ਵਡਮੁੱਲੇ ਵਿਚਾਰ ਰੱਖੇ। ਸ੍ਰੀ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਦੇ ਵਿਦਿਆਰਥੀਆਂ ਵਲੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਕੀਤਾ।ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ ਨੇ ਭਾਰਤ ਦੇ ਵੱਖ ਵੱਖ ਰਾਜਾਂ ਜਿਵੇ ਜੰਮੂ ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਛਤੀਸਗੜ੍ਹ, ਕੇਰਲਾ, ਯੂ.ਪੀ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਪੰਜਾਬ ਦੇ ਜਿਲ੍ਹਿਆਂ ਤੋ ਆਏ ਹੋਏ ਵਿਦਿਆਰਥੀ, ਅਧਿਆਪਕ, ਰੈਡ ਕਰਾਸ ਵਲੰਟੀਅਰਾਂ ਦਾ ਕੈਂਪ ਵਿੱਚ ਸ਼ਾਮਲ ਹੋਣ ‘ਤੇੇ ਧੰਨਵਾਦ ਕੀਤਾ।ਉਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਕਰਵਾਉਣ ਲਈ ਸਟੇਟ ਰੈਡ ਕਰਾਸ ਦੀ ਸ਼ਲਾਘਾ ਕੀਤੀ।ਮੁੱਖ ਮਹਿਮਾਨ ਨੇ ਕਿਹਾ ਕਿ ਕੈਂਪ ਵਿਚ ਬਾਹਰਲੇ ਰਾਜਾਂ ਤੋਂ ਆਏ ਵਿਦਿਆਰਥੀ ਪੰਜਾਬ ਦੇ ਸਭਿਆਚਾਰ, ਰਹਿਣ ਸਹਿਣ ਅਤੇ ਵਿਰਸੇ ਪ੍ਰਤੀ ਜਾਣੁ ਹੋਏ ਹੋਣਗੇ।ਅਵਿਨਾਸ ਮਹਿੰਦਰੂ ਚੇਅਰਮੈਨ ਭਵਨ ਐਸ.ਐਲ ਪਬਲਿਕ ਸਕੂਲ ਨੇ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਧਨ ਦੋਲਤ ਤਾ ਕੋਈ ਵੀ ਕਮਾ ਸਕਦਾ ਹੈ ਅਤੇ ਵੱਡਾ ਵਿਅਕਤੀ ਬਣ ਸਕਦਾ ਹੈ, ਪ੍ਰੰਤੂ ਆਪਣੇ ਆਪ ਵਿਚ ਇਨਸਾਨ ਪੈਦਾ ਕਰਨਾ ਇਕ ਵਿਲੱਖਣ ਅਤੇ ਅਨੋਖਾ ਕੰਮ ਹੈ।
ਵਿਦਿਆਰਥੀਆਂ ਵਲੋਂ ਰੈਡ ਕਰਾਸ ਅਤੇ ਦੇਸ਼ ਭਗਤੀ ਗੀਤ, ਸੂਫੀ ਡਾਂਸ, ਗਤਕਾ ਅਤੇ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਮੁਕਾਬਲਿਆਂ ਦੇ ਜੇਤੂਆਂ ਨੂੰ ਯਾਦਗਾਰੀ ਚਿੰਨ ਦਿੱਤੇ ਗਏ ਅਤੇ ਰੈਡ ਕਰਾਸ ਅਤੇ ਸਕੂਲ ਪ੍ਰਬੰਧਕਾਂ ਵਲੋ ਆਏ ਹੋਏ ਮਹਿਮਾਨਾਂ ਅਤੇ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਅਨਿਲ ਸਿੰਘਲ ਵਾਈਸ ਚੇਅਰਮੈਨ ਭਵਨ ਐਸ.ਐਲ ਪਬਲਿਕ ਸਕੂਲ ਵਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ।ਭਵਨ ਐਸ.ਐਲ ਪਬਲਿਕ ਸਕੂਲ ਅੰਮਿ੍ਰਤਸਰ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਇਨ ਪੇਸ਼ ਕੀਤਾ ਗਿਆ।
ਇਸ ਮੌਕੇ ਸਟੇਟ ਰੈਡ ਕਰਾਸ ਦੇ ਉਪ ਸਕੱਤਰ, ਐਚ.ਐਸ ਭਗਾਣੀਆ, ਸਾਬਕਾ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਸੰਜੀਵ ਬੁਧੀਰਾਜਾ, ਅਮਰਜੀਤ ਸਿੰਘ, ਸਟੇਟ ਕੋਆਰਡੀਨੇਟਰ ਕਮ ਡਾਇਰੈਕਟਰ, ਰਣਧੀਰ ਠਾਕਰ, ਸਕੱਤਰ, ਜਿਲ੍ਹਾ ਰੈਡ ਕਰਾਸ ਸਾਖਾ ਅੰਮਿ੍ਰਤਸਰ, ਤਜਿੰਦਰ ਸਿੰਘ ਰਾਜਾ ਸਕੱਤਰ, ਜਿਲ੍ਹਾ ਰੈਡ ਕਰਾਸ ਸਾਖਾ ਤਰਨ ਤਾਰਨ, ਰਵਿੰਦਰ ਸ਼ਰਮਾ, ਕੁਲਵਿੰਦਰ ਸਿੰਘ, ਰੋਹਿਤ ਸ਼ਰਮਾ, ਪੰਕਜ਼, ਜਗਜੀਤ ਸਿੰਘ ਖਾਲਸਾ, ਅਸ਼ੋਕ ਖੰਨਾ, ਡਾ. ਗੁਰਮੀਤ ਸਿੰਘ, ਪਵਨ ਮਨਚੰਦਾ, ਸੁਖਪ੍ਰੀਤ ਕੌਰ, ਅਮਨਜੋਤੀ ਸਰਮਾ ਆਦਿ ਤੋ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ, ਰੈਡ ਕਰਾਸ ਵਲੰਟੀਅਰ ਅਤੇ ਉਘੇ ਸਮਾਜ ਸੇਵੀ ਮੌਜੂਦ ਸਨ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …