Saturday, February 15, 2025

ਬੰਗਲਾ ਸਾਹਿਬ ਪਾਰਕਿੰਗ ਦੇ ਕਰਾਰ ਨੂੰ ਰੱਦ ਕਰਨ ਸਣੇ ਕਈ ਮਸਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਵਫ਼ਦ ਨੇ ਉਪ ਰਾਜਪਾਲ ਨਾਲ ਕੀਤੀ ਮੁਲਾਕਾਤ

PPN01101428
ਨਵੀਂ ਦਿੱਲੀ, 1 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚਪੱਧਰੀ ਵਫ਼ਦ ਨੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਵਿਦਿਅਕ ਅਦਾਰਿਆਂ, ਗੁਰਦੁਆਰਾ ਬੰਗਲਾ ਸਾਹਿਬ ਤੇ ਮੋਤੀ ਬਾਗ ਸਾਹਿਬ ਦੀ ਪਾਰਕਿੰਗ ਦੀਆਂ ਜ਼ਮੀਨਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹਲ ਕਰਨ ਅਤੇ 1984 ਸਿੱਖ ਕਤਲੇਆਮ ਦੇ ਦੋਸ਼ੀ ਸਜੱਣ ਕੁਮਾਰ ਖਿਲਾਫ 1992 ਦੇ ਮੁਕਦਮੇ ਵਿੱਚ 22 ਸਾਲ ਬਾਅਦ ਚਾਰਜਸ਼ੀਟ ਕੋਰਟ ਵਿੱਚ ਦਾਖਿਲ ਕਰਨ ਦੀ ਅਪੀਲ ਕੀਤੀ।
ਇਸ ਵਫ਼ਦ ਵਿੱਚ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਅਤੇ ਕੁਲਦੀਪ ਸਿੰਘ ਭੋਗਲ ਸ਼ਾਮਿਲ ਸਨ। ਵਫ਼ਦ ਨੇ ਨਾਂਗਲੋਈ ਥਾਣੇ ਵਿੱਚ ਦਰਜ ਐਫ.ਆਈ.ਆਰ. 67/1987 ਵਿੱਚ ਸੱਜਣ ਕੁਮਾਰ ਖਿਲਾਫ ਅਜੇ ਤੱਕ ਦਿੱਲੀ ਪੁਲਿਸ ਵੱਲੋਂ ਚਾਰਜਸ਼ੀਟ ਦਾਖਿਲ ਨਾ ਕਰਣ ਕਰਕੇ ਮੁੱਖ ਗਵਾਹ ਗੁਰਬਚਨ ਸਿੰਘ ਨੂੰ ਹੋ ਰਹੀ ਮਾਨਸਿਕ ਅਤੇ ਸ਼ਰੀਰਕ ਪੀੜਾਂ ਤੋਂ ਵੀ ਜਾਣੂੰ ਕਰਵਾਇਆ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ, ਪੰਜਾਬੀ ਬਾਗ ਤੇ ਹਰਿਗੋਬਿੰਦ ਐਨਕਲੇਵ ਦੀਆਂ ਜ਼ਮੀਨਾਂ ਤੇ ਬਣੇ ਪੋਲੀਟੈਕਨੀਕ, ਮੈਨੇਜਮੈਂਟ ਅਤੇ ਆਈ.ਟੀ. ਕਾਲਜਾਂ ਦੀ ਜ਼ਮੀਨਾਂ ਸਬੰਧੀ ਸਥਾਨਿਕ ਨਗਰ ਨਿਗਮਾਂ ਵੱਲੋਂ ਚੁੱਕੇ ਜਾ ਰਹੇ ਐਤਰਾਜ਼ਾਂ ਨੂੰ ਵੀ ਬੱਚਿਆਂ ਦੇ ਵਧੇਰੇ ਹਿੱਤਾਂ ਨੂੰ ਵੇਖਦੇ ਹੋਏ ਆਮ ਸਹਿਮਤੀ ਨਾਲ ਹਲ ਕਰਵਾਉਣ ਦੀ ਵੀ ਵਿਣਤੀ ਕੀਤੀ। ਗੁਰਦੂਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦਾ ਪੁਰਾਣੀ ਕਮੇਟੀ ਵੱਲੋਂ ਐਨ.ਡੀ.ਐਮ.ਸੀ. ਨਾਲ ਕੀਤੇ ਕਰਾਰ ਨੂੰ ਵੀ ਰੱਦ ਕਰਨ ਅਤੇ ਗੁਰਦੁਆਰਾ ਮੋਤੀਬਾਗ ਸਾਹਿਬ ਦੇ ਸਾਹਮਣੇ ਖਾਲੀ ਪਈ ਜ਼ਮੀਨ ਨੂੰ ਕਾਰ ਪਾਰਕਿੰਗ ਬਨਾਉਣ ਵਾਸਤੇ ਕਮੇਟੀ ਨੂੰ ਦੇਣ ਸਬੰਧੀ ਮੰਗ ਪੱਤਰ ਵੀ ਵਫ਼ਦ ਵੱਲੋਂ ਉਪਰਾਜਪਾਲ ਨੂੰ ਸੌਂਪਿਆਂ ਗਿਆ।
ਰਾਜੌਰੀ ਗਾਰਡਨ ਵਿਖੇ ਚਲ ਰਹੇ ਗੁਰੂ ਤੇਗ ਬਹਾਦਰ ਇੰਸਟੀਚਿਯੂਟ ਆਫ ਟੈਕਨੋਲਜੀ ਨੁੂੰ ਨਰੇਲਾ ਵਿਖੇ ਮਿਤੀ 14 ਦਿਸੰਬਰ 1991 ਵਿਖੇ ਡੀ.ਡੀ.ਏ. ਵੱਲੋਂ ਅਲਾਟ ਕੀਤੀ ਗਈ 17 ਹੈਕਟੇਅਰ ਜ਼ਮੀਨ ਦੀ ਮਲਕੀਅਤ ਕਮੇਟੀ ਨੂੰ ਸੌਂਪਣ ਅਤੇ ਵਸੰਤ ਵਿਹਾਰ ਪੌਲੀਟੈਕਨੀਕ ਨੂੰ ਮੌਜੂਦਾ ਬਿਲਡਿੰਗ ਵਿੱਚ ਹੀ ਚਲਾਉਣ ਸਬੰਧੀ ਮੰਜ਼ੂਰੀ ਦੇਣ ਦੀ ਵੀ ਵਫ਼ਦ ਵੱਲੋਂ ਮੰਗ ਕੀਤੀ ਗਈ। ਉਪ ਰਾਜਪਾਲ ਨੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਨਣ ਉਪਰੰਤ ਸਬੰਧਿਤ ਸਥਾਨਿਕ ਐਜੰਸੀਆਂ ਦੇ ਅਧਿਕਾਰੀਆਂ ਨਾਲ ਰਾਫਤਾ ਕਾਯਮ ਕਰਕੇ ਇਨਾਂ ਮਸਲਿਆਂ ਤੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਛੇਤੀ ਹੀ ਹਲ ਕਰਵਾਉਣ ਦਾ ਭਰੋਸਾ ਦਿੱਤਾ।

Check Also

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ ਦੀ ਸ਼ਤਰੰਜ ਕਲਾ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਕੀਤੇ ਜਾਣਗੇ ਯਤਨ ਅੰਮ੍ਰਿਤਸਰ, …

Leave a Reply