ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਸੰਧੂ) – ਸੂਬਾ ਤੇ ਕੌਮੀ ਪੱਧਰ ਤੇ ਬਾਕਸਿੰਗ ਖੇਡ ਖੇਤਰ ਵਿੱਚ ਨਾਮਣਾ ਖੱਟ ਕੇ ਭਾਰਤੀ ਫੌਜ਼ ਵਿੱਚ ਭਰਤੀ ਹੋ ਕੇ ਬਾਕਸਿੰਗ ਖੇਡ ਵਿੱਚ ਧਾਂਕ ਜਮਾਉਣ ਵਾਲੇ ਸ਼ਹੀਦ ਹਰਦੀਪ ਸਿੰਘ ਬਾਕਸਰ ਨੂੰ ਉਸ ਦੀ ਰੈਜੀਮੈਂਟ ਵੱਲੋਂ ਯਾਦ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸ਼ਹੀਦ ਹਰਦੀਪ ਸਿੰਘ ਬਾਕਸਰ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਉਸ ਦੇ ਸ਼ਹੀਦ ਬੇਟੇ ਹਰਦੀਪ ਸਿੰਘ ਬਾਕਸਰ ਦੀ 52 ਕਵਚਿਤ ਰੈਜੀਮੈਂਟ ਰੁੜਕੀ ਡਰੈਗਨ ਵੱਲੋਂ ਕਰਵਾਏ ਗਏ ਸਿਲਵਰ ਜੁਬਲੀ ਸਮਾਗਮਾਂ ਦਾ ਕਮਾਡੈਂਟ ਕਰਨਲ ਅਵਿਨਾਬ ਬਿਸਟ ਦੇ ਵੱਲੋਂ ਸੱਦਾ ਮਿਲਣ ‘ਤੇ ਉਹ ਇਸ ਵਿੱਚ ਸ਼ਾਮਿਲ ਹੋਏ ਸਨ।ਰੈਜੀਮੈਂਟ ਵੱਲੋਂ ਉਨ੍ਹਾਂ ਮਾਨ-ਸਨਮਾਨ ਦਿੱਤਾ ਗਿਆ।ਰੈਜੀਮੈਂਟ ਦੇ ਕਮਾਡੈਂਟ ਵੱਲੋਂ ਉਨਾਂ ਨੂੰ ਬਾਅਦ ਵਿਚ ਇੱਕ ਪ੍ਰਸ਼ੰਸ਼ਾ ਪੱਤਰ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਜਿਆ ਗਿਆ।ਸ਼ਹੀਦ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਅਗਰ ਸ਼ਹੀਦ ਨਾਲ ਸਬੰਧਤ ਕੋਈ ਯਾਦਗਾਰ ਕਾਇਮ ਕਰਨੀ ਹੋਵੇ ਤਾਂ ਯੁੂਨਿਟ 52 ਆਰਮਡ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਨਾਲ ਵੀ ਤਾਲਮੇਲ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸ਼ਹੀਦ ਹਰਦੀਪ ਸਿੰਘ ਬਾਕਸਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੇ ਨਾਮ ‘ਤੇ ਇੱਕ ਖੇਡ ਅਕੈਡਮੀ ਚਲਾ ਕੇ ਖਿਡਾਰੀਆਂ ਨੂੰ ਖੇਡ ਖੇਤਰ ਵਿੱਚ ਅੱਗੇ ਵੱਧਣ ਦਾ ਮੌਕਾ ਦਿੱਤਾ ਜਾਂਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …