ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਸੰਧੂ) – ਅੰਮ੍ਰਿਤਸਰ ਦੇ ਇਲਾਕਾ ਰਾਮਤੀਰਥ ਰੋਡ ਦੀ ਸੰਨੀ ਇਨਕਲੇਵ ਦੀ ਰਹਿਣ ਵਾਲੀ ਮਾਡਲ ਤੇ ਫਿਲਮ ਐਕਟਰਸ ਕੰਵਲ ਢਿੱਲੋਂ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆ ਰਹੀ ਫਿਲਮ ‘ਪੁਵਾੜਾ’ ਦੇ ਵਿੱਚ ਵੀ ਇੱਕ ਬੇਹਤਰੀਨ ਰੋਲ ਵਿੱਚ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਅਜਕਲ ਚੰਡੀਗੜ੍ਹ ਵਿੱਚ ਚੱਲ ਰਹੀ ਹੈ।
ਪ੍ਰੋਡਿਊਸਰ ਪਲਵਿੰਦਰ ਸਿੰਘ ਚਾਹਲ ਤੇ ਸ਼ਮਸ਼ੇਰ ਸਿੰਘ ਢਿੱਲੋਂ ਵੱਲੋਂ ਸ਼ੁਰੂ ਕੀਤੀ ਗਈ ਗੀਤ ਸੰਗੀਤ ਤੇ ਫਿਲਮ ਕੰਪਨੀ ਐਸ.ਐਸ ਰਿਕਾਰਡਜ਼ ਐਂਡ ਸ਼ਿਰਡੀ ਸਾਈਂ ਫਿਲਮ ਦੇ ਉਦਘਾਟਨ ਕਰਨ ਆਈ ਮਾਡਲ ਤੇ ਪੰਜਾਬੀ ਫਿਲਮ ਐਕਟਰਸ ਕੰਵਲ ਢਿੱਲੋਂ ਨੇ ਦੱਸਿਆ ਕਿ ਹਿੰਦੀ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਦੇ ਲਈ ਇੱਕ ਹੱਬ ਵਜੋਂ ਵਿਕਸਿਤ ਹੋ ਰਹੀ ਗੁਰੂ ਨਗਰੀ ਦੇ ਕਲਾਕਾਰ ਗੀਤ-ਸੰਗੀਤ ਤੇ ਹਿੰਦੀ ਪੰਜਾਬੀ ਫਿਲਮਾਂ ਦੇ ਵਿੱਚ ਬਤੌਰ ਮਾਡਲ ਤੇ ਐਕਟਰ ਕਿਸਮਤ ਅਜ਼ਮਾਈ ਕਰ ਰਹੇ ਹਨ।ਐਸ.ਐਸ ਰਿਕਾਰਡਜ਼ ਐਂਡ ਸ਼ਿਰਡੀ ਸਾਈਂ ਫਿਲਮ ਵਲੋਂ ਕਲਾਕਾਰਾਂ ਨੂੰ ਉਭਾਰਣ ਦਾ ਉਪਰਾਲਾ ਸਲਾਹੁਣਯੋਗ ਹੈ।ਅਜਮੇਰ ਸਿੰਘ ਢਿੱਲੋਂ ਦੀ ਪੁੱਤਰੀ ਕੰਵਲ ਢਿੱਲੋਂ ਨੇ ਦੱਸਿਆ ਕਿ ਦਰਜਨਾਂ ਗੀਤਕਾਰਾਂ ਤੇ ਗਾਇਕਾਂ ਦੇ ਗਾਣਿਆਂ ਦੀਆਂ ਬਣੀਆਂ ਵੀਡਿਓ ਵਿੱਚ ਬਤੌਰ ਮਾਡਲ ਕੰਮ ਕਰਨ ਦੇ ਨਾਲ-ਨਾਲ ਉਸ ਨੂੰ ਮਸ਼ਹੂਰ ਹਿੰਦੀ ਤੇ ਪੰਜਾਬੀ ਫਿਲਮ ਸਟਾਰ ਦਲਜੀਤ ਦੁਸਾਂਝ ਦੀ ਫਿਲਮ ‘ਅੰਬਰਸਰੀਆ’ ਦੇ ਵਿੱਚ ਕੰਮ ਕਰਨ ਮੌਕਾ ਮਿਲਿਆ ਹੈ।ਅੱਜਕਲ ਉਹ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆ ਰਹੀ ਫਿਲਮ ‘ਪੁਵਾੜਾ’ ਦੇ ਵਿੱਚ ਕੰਮ ਕਰ ਰਹੀ ਹੈ।ਪ੍ਰਬੰਧਕਾਂ ਵੱਲੋਂ ਕੰਵਲ ਢਿੱਲੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪੰਜਾਬੀ ਗਾਇਕ ਫਿਰੋਜ਼ ਖਾਨ, ਵੈਟਰਨ ਫਿਲਮ ਸਟਾਰ ਯੋਗੇਸ਼ ਛਾਬੜਾ, ਕਾਮੇਡੀਅਨ ਭੋਟੂ ਸ਼ਾਹ, ਕਾਮੇਡੀਅਨ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ), ਸ਼ਮਸ਼ੇਰ ਸਿੰਘ ਢਿੱਲੋਂ ਤੇ ਅਜਮੇਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …