Thursday, November 21, 2024

ਨਾਵਲਕਾਰਾ ਦਲੀਪ ਕੌਰ ਟਿਵਾਣਾ ਦੇ ਦਿਹਾਂਤ `ਤੇ ਲੇਖਕ ਭਾਈਚਾਰੇ `ਚ ਸੋਗ ਦੀ ਲਹਿਰ

ਅੰਮ੍ਰਿਤਸਰ, 31 ਜਨਵਰੀ (ਦੀਪ ਦਵਿੰਦਰ ਸਿੰਘ) – ਸਾਹਿਤਕ ਅਤੇ ਅਕਾਦਮਿਕ ਖੇਤਰ ਦੇ ਬਹੁ ਵਕਾਰੀ ਪਦਮਸ਼੍ਰੀ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ Dalip Tiwanaਜੇਤੂ ਪ੍ਰਮੁੱਖ ਨਾਵਲਕਾਰਾ ਡਾ. ਦਲੀਪ ਕੌਰ ਟਿਵਾਣਾ ਦੇਹਾਂਤ ਤੇ ਸਮੁੱਚੇ ਲੇਖਕ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ।ਦੁੱਖ ਦਾ ਇਜ਼ਹਾਰ ਕਰਦਿਆਂ ਕੇਂਦਰੀ ਸਭਾ ਦੇ ਸਕੱਤਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਹਰਜੀਤ ਸੰਧੂ ਅਤੇ ਮਨਮੋਹਨ ਸਿੰਘ ਢਿੱਲੋਂ ਨੇ ਦੱਸਿਆ ਕਿ ਡਾ. ਟਿਵਾਣਾ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ ਪੀ.ਜੀ.ਆਈ ਜ਼ੇਰੇ ਇਲਾਜ਼ ਸਨ ਤੇ ਅੱਜ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ।ਉਹਨਾਂ ਦੇ ਤੁਰ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ।ਡਾ. ਟਿਵਾਣਾ ਔਰਤਾਂ ਦੇ ਹੱਕਾਂ ਤੇ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦਿਆਂ ਲਗਭਗ 33 ਨਾਵਲ ਅਤੇ 3 ਕਥਾ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਿਹਨਾ ਵਿਚੋਂ `ਇਹੋ ਹਮਾਰਾ ਜੀਵਣਾ, ਅਗਨੀ ਪ੍ਰੀਖਿਆ, ਲੰਬੀ ਉਡਾਰੀ, ਕਥਾ ਕੰਜੂਸ ਦੀ, ਸੂਰਜ ਤੇ ਸਮੁੰਦਰ ਜਿਕਰਯੋਗ ਹਨ।

                       ਡਾ. ਦਲੀਪ ਕੌਰ ਟਿਵਾਣਾ ਦੇ ਤੁਰ ਜਾਣ ‘ਤੇ ਧਰਵਿੰਦਰ ਔਲਖ, ਸ਼ੈਲਿੰਦਰਜੀਤ ਰਾਜਨ, ਜਗਤਾਰ ਗਿੱਲ, ਬਲਜਿੰਦਰ ਮਾਂਗਟ, ਸੁਮੀਤ ਸਿੰਘ ਮਲਵਿੰਦਰ, ਮੁਖਤਾਰ ਗਿੱਲ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਣ, ਮਨਮੋਹਨ ਬਾਸਰਕੇ,ਪ੍ਰਿ. ਕੁਲਵੰਤ ਸਿੰਘ ਅਣਖੀ, ਮੱਖਣ ਕੁਹਾੜ, ਜਸਬੀਰ ਸਿੰਘ ਸੱਗੂ, ਅਰਤਿੰਦਰ ਸੰਧੂ, ਇਕਬਾਲ ਕੌਰ ਸੌਂਧ, ਪ੍ਰੋ. ਮੋਹਨ ਸਿੰਘ, ਸੁਰਿੰਦਰ ਚੋਹਕਾ, ਕੁਲਦੀਪ ਦਰਾਜ਼ਕੇ, ਗੁਰਬਾਜ਼ ਛੀਨਾ ਅਤੇ ਡਾ. ਹੀਰਾ ਸਿੰਘ ਆਦਿ ਨੇ ਵੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply