Saturday, April 13, 2024

ਵੱਖ-ਵੱਖ ਨੁੰਮਾਇਦਿਆਂ ਪ੍ਰੈਸ ਫੋਟੋਗ੍ਰਾਫ ਦੀਪਕ ਸ਼ਰਮਾ ਨੂੰ ਦਿੱਤੀ ਸ਼ਰਧਾਂਜਲੀ

PPN070308
ਡੀ.ਆਈ.ਪੀ.ਆਰ. ਵੱਲੋਂ ਪਰਿਵਾਰ ਨੂੰ ਦੋ ਲੱਖ ਦੀ ਮਾਲੀ ਸਹਾਇਤਾ ਭੇਂਟ

ਅੰਮ੍ਰਿਤਸਰ, 7  ਮਾਰਚ (ਪ੍ਰਵੀਨ ਸਹਿਗਲ)-  ਪ੍ਰੈਸ ਕਲੱਬ ਆਫ਼ ਅੰਮ੍ਰਿਤਸਰ (ਪੀਸੀਏ) ਦੇ ਸੰਸਥਾਪਕ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਪੀ.ਟੀ. ਆਈ ਪ੍ਰੈਸ ਫੋਟੋਗ੍ਰਾਫਰ ਸ੍ਰੀ ਦੀਪਕ ਸ਼ਰਮਾ ਜੋ ਬੀਤੇ ਦਿਨੀਂ ਇਕ ਲੰਬੀ ਬੀਮਾਰੀ ਤੋਂ ਉਪਰੰਤ ਅਕਾਲ ਚਲਾਣਾ ਕਰ ਗਏ ਸਨ, ਦਾ ਸ਼ਰਧਾਂਜਲੀ ਸਮਾਗਮ ਤੇ ਰਸਮ ਕਿਰਿਆ ਅੱਜ ਪੰਚਰਤਨ ਸ੍ਰੀ ਕ੍ਰਿਸ਼ਨਾ ਮੰਦਰ, ਨਰਾਇਣਗੜ੍ਹ ਵਿਖੇ ਹੋਈ, ਜਿਸ ਦੌਰਾਨ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਸਮੇਤ ਸਮੂਹ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਨਾਲ ਸੰਬੰਧਤ ਸ਼ਖਸ਼ੀਅਤਾਂ ਨੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਡਾਇਰੈਕਟਰ ਇਨਫਰਮੇਸ਼ਨ ਤੇ ਪਬਲਿਕ ਰਿਲੇਸ਼ਨ ਵਿਭਾਗ ਵੱਲੋਂ ਜ਼ਿਲਾ ਪਬਲਿਕ ਰਿਲੇਸ਼ਨ ਅਫ਼ਸਰ ਸ: ਸ਼ੇਰਜੰਗ ਸਿੰਘ ਨੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈਕ ਦਿੱਤਾ। ਇਸ ਮੌਕੇ ਸ਼ਹਿਰ ਤੇ ਮੁੱਖ ਰਾਜਨਿਤਕ ਆਗੂਆਂ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁੰਮਾਇਦਿਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …

Leave a Reply