Sunday, December 22, 2024

ਸੀ.ਬੀ.ਐਸ.ਈ. ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਦਾ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ ਸਮਾਪਤ

PPN0410201418

ਅੰਮ੍ਰਿਤਸਰ, 04 ਅਕਤੂਬਰ (ਜਗਦੀਪ ਸਿੰਘ) – ਸੀ.ਬੀ.ਐਸ.ਈ. ਦੁਆਰਾ ਪ੍ਰਮਾਣਿਤ ਸੰਸਥਾ ‘ਐਕਸਪਰੈਸ਼ਨਜ਼ ਇੰਡੀਆ’ ਵੱਲ੍ਵੋ  ਮਿਤੀ 27 ਸਤੰਬਰ, 2014 ਤ੍ਵੋ 29 ਸੰਤਬਰ, 2014 ਤੱਕ ਅੰਮ੍ਰਿਤਸਰ ਦੇ ਹੋਟਲ ‘ਕਲਾਰਕਸ ਇਨ’ ਵਿਖੇ ਸੀ.ਬੀ.ਐਸ.ਈ. ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਲਈ ‘ਪ੍ਰਭਾਵਸ਼ਾਲੀ ਸਕੂਲ ਪ੍ਰਬੰਧ ਅਤੇ ਅਗਵਾਈ’ ਵਿਸ਼ੇ ਉਪੱਰ ਹੋਈ ਵਰਕਸ਼ਾਪ ਸਕੂਲ ਸਿਖਿਆ ਨਾਲ ਸੰਬੰਧਿਤ ਅਨੇਕਾਂ ਮਹੱਤਵਪੂਰਨ ਸੁਝਾਵਾਂ ਅਤੇ ਵਿਚਾਰਾਂ  ਨਾਲ ਸਮਾਪਤ ਹੋਈ ।ਐਕਸਪਰੈਸ਼ਨਜ਼ ਇੰਡੀਆ ਦੇ ਪ੍ਰੋਗਰਾਮ ਡਾਇਰੈਕਟਰ ਡਾ: ਜਤਿੰਦਰ ਨਾਗਪਾਲ ਦੀ ਅਗਵਾਈ ਵਿੱਚ ਇਸ ਵਰਕਸ਼ਾਪ ਦਾ ਆਰੰਭ ਕੀਤਾ ਗਿਆ ਸੀ।ਡਗਾਛਮਬ ਵਿੱਚ ਅੰਮ੍ਰਿਤਸਰ ਸਹੋਦਯਾ ਸੰਸਥਾ ਨਾਲ ਜੁੜੇ ਸੀ.ਬੀ.ਐਸ.ਈ. ਨਾਲ ਸੰਬੰਧਿਤ ਨਜ਼ਡਾਤਸ;ੋ, ਤਰਨਤਾਰਨ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ 45 ਪ੍ਰਿੰਸੀਪਲ ਸਾਹਿਬਾਨ ਨੇ ਸ਼ਿਰਕਤ ਕੀਤੀ ਜਿਹਨਾਂ ਲਈ ਇਹ ਵਰਕਸ਼ਾਪ ਬਹੁਤ ਹੀ ਗਿਆਨ ਵਰਧਕ ਅਤੇ ਮੁੱਲਵਾਨ ਸਾਬਤ ਹੋਈ । ਵਰਕਸ਼ਾਪ ਦੇ ਬੁਲਾਰਿਆਂ ਵਿੱਚ ਸ਼੍ਰੀਮਤੀ ਮੰਜੂ ਮਦਾਨ, ਸ਼੍ਰੀਮਤੀ ਗੀਤਾਂਜਲੀ ਕੁਮਾਰ ਅਤੇ ਸ਼੍ਰੀਮਤੀ ਅਮੀਤਾ ਮੁਲਾ ਵੱਟਲ (ਸਪਰਿੰਗ ਡੇਲ ਦਿੱਲੀ) ਸ਼ਾਮਲ ਸਨ ਜਿਹਨਾਂ ਨੇ ਜੀਵਨ ਹੁਨਰ, ਮੁੱਲ ਅਧਾਰਿਤ ਸਿਖਿਆ ਅਤੇ ਸਕੂਲ ਵੈਲਨੈਸ ਪ੍ਰੋਗਰਾਮ ਵਿਸ਼ਿਆਂ ਉੱਤੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਸਕੂਲ ਐਕਰੀਡੇਸ਼ਨ ਸੰਬਧੀ ਵੀ ਸੁਝਾਓ ਦਿੱਤੇ ।
ਅੰਮ੍ਰਿਤਸਰ ਸਹੋਦਯਾ ਸਕੂਲ ਸੰਸਥਾ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਨੇ ਵਰਕਸ਼ਾਪ ਦੇ ਬੁਲਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੁਆਰਾ ਦਿੱਤੇ ਗਏ ਵਿਚਾਰ ਅਤੇ ਸੁਝਾਅ ਨਿਸ਼ਚਿਤ ਰੂਪ ਵਿੱਚ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਸਹਾਇਕ ਸਾਬਤ ਹੋਣਗੇ । ਉਹਨਾਂ ਇਹ ਵੀ ਕਿਹਾ ਕਿ ਜਦੋਂ ਪ੍ਰਿੰਸੀਪਲ ਸਾਹਿਬਾਨ ਸੰਸਥਾ ਵਿੱਚ ਉਹਨਾਂ ਦੇ ਰੋਲ ਮਹੱਤਵਪੂਰਨ ਸਮਝਨਗੇ ਤਾਂ ਹੀ ਉਹ ਚੰਗੇ ਢੰਗ ਨਾਲ ਅਧਿਆਪਕਾਂ ਦੀ ਅਗਵਾਈ ਕਰ ਸਕਣਗੇ । ਸ਼੍ਰੀਮਤੀ ਅਮੀਤਾ ਮੁਲਾ ਵੱਟਲ (ਸਪਰਿੰਗ ਡੇਲ ਦਿੱਲੀ) ਨੂੰ ਸਹੋਦਯਾ ਅੰਮ੍ਰਿਤਸਰ ਦੇ ਚੇਅਰਮੈਨ ਡਾ: ਧਰਮਵੀਰ ਸਿੰਘ, ਸ਼੍ਰੀ ਰਾਜੀਵ ਸ਼ਰਮਾ, ਸ਼੍ਰੀ ਵਿਜੇ ਮਹਿਰਾ ਅਤੇ ਸ਼੍ਰੀਮਤੀ ਸਰਵਜੀਤ ਬਰਾੜ ਵਲੋਂ ਸਨਮਾਨਿਤ ਕੀਤਾ ਗਿਆ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply