ਕਦੇ ਜ਼ਿੰਦਗੀ ਅਜੀਬ ਬੁਝਾਰਤ ਪਾਉਂਦੀ ਹੈ,
ਮਰਦੇ ਨੂੰ ਮੌਤ ਦੇ ਮੂੰਹ `ਚੋਂ ਕੱਢ ਲਿਆਉਂਦੀ ਹੈ।
ਕਦੇ ਖੁਸ਼ੀਆਂ, ਗਮੀਆਂ ਦੇ ਵਿੱਚ ਬਦਲ ਦੇਵੇ।
ਅਰਸ਼ੋਂ ਸੁੱਟ ਕੇ ਫਰਸ਼ਾਂ `ਤੇ ਬਿਠਾਉਂਦੀ ਹੈ।
ਕਦੇ ਭਿਖਾਰੀ ਨੂੰ ਰਾਜਾ ਬਣਾ ਦੇਵੇ,
ਰਾਜੇ ਕੋਲੋਂ ਕਦੇ ਭੀਖ ਮੰਗਵਾਉਂਦੀ ਹੈ।
ਸੁਖਬੀਰ ਜ਼ਿੰਦਗੀ ਨੂੰ ਸਮਝ ਸਕਿਆ ਨਾ,
ਊਠ `ਤੇ ਬੈਠਿਆਂ ਵੀ ਕੁੱਤੇ ਕੋਲੋਂ ਵਢਾਉਂਦੀ ਹੈ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ ।