Monday, December 23, 2024

ਮਾਤਾ ਸਾਹਿਬ ਕੌਰ ਜੀ ਦੇ ਤਿੰਨ ਦਿਨਾਂ ਜਨਮ ਦਿਨ ਸਮਾਗਮ ਹਜ਼ੂਰ ਸਾਹਿਬ ਵਿਖੇ ਅਰੰਭ

PPN05101416

PPN05101417

ਹਜ਼ੂਰ ਸਾਹਿਬ (ਨੰਦੇੜ), 6 ਅਕਤੂਬਰ (ਰਵਿੰਦਰ ਸਿੰਘ ਮੋਦੀ) – ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਥਿਤ ਮਾਤਾ ਸਾਹਿਬ ਕੌਰ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਵਿਖੇ ੩੩੩ਵੇਂ ਜਨਮ ਉਤਸਵ ਸਮਾਗਮ ਸ਼ੁਰੂ ਹੋ ਗਏ ਹਨ।ਤਿੰਨ ਦਿਨ ਲਗਾਤਾਰ ਚੱਲਣ ਵਾਲੇ ਇੰਨ੍ਹਾਂ ਸਮਾਗਮਾਂ ਦਾ ਅਰੰਭ ਸ੍ਰੀ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਭਾਈ ਰਾਮ ਸਿੰਘ ਵੱਲੋਂ ਕੀਤਾ ਗਿਆ।

ਇਸ ਮੌਕੇ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲੇ ਬਾਬਾ ਪ੍ਰੇਮ ਸਿੰਘ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ, ਬਾਬਾ ਬਿਧੀ ਚੰਦ ਸੰਪਰਦਾ ਦੇ ਮੁੱਖੀ ਬਾਬਾ ਅਵਤਾਰ ਸਿੰਘ, ਜਥੇਦਾਰ ਮਿੱਠਾ ਸਿੰਘ ਸੰਗਰੂਰ, ਜਥੇਦਾਰ ਸੁਰਜੀਤ ਸਿੰਘ ਸੈਰੋਂ, ਜਥੇ: ਮਸਾਨ ਸਿੰਘ, ਜਥੇਦਾਰ ਬਾਬਾ ਮੱਖਣ ਸਿੰਘ ਬਾਬਾ ਬਕਾਲਾ ਵਾਲੇ, ਬਾਬਾ ਗੁਰਦੇਵ ਸਿੰਘ, ਜਥੇਦਾਰ ਮੇਜਰ ਸਿੰਘ ਸੋਢੀ, ਬਾਬਾ ਬਲਵਿੰਦਰ ਸਿੰਘ, ਬਾਬਾ ਸੰਤਾ ਸਿੰਘ ਪਟਿਆਲਾ, ਬਾਬਾ ਦਲੀਪ ਸਿੰਘ ਸਲਾਨਾ ਜਥੇਦਾਰ ਜੋਗਿੰਦਰ ਸਿੰਘ ਰੱਤਾ ਖੇੜਾ ਤੇ ਜਥੇਦਾਰ ਗੋਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਬਾਬਾ ਮੀਤ ਸਿੰਘ ਨੇ ਨਵੇਂ ਬਣੇ ਦੀਵਾਨ ਹਾਲ ਦਾ ਉਦਘਾਟਨ ਕੀਤਾ।ਇਹ ਉਹ ਸਥਾਨ ਹੈ ਜਿੱਥੇ 24 ਘੰਟੇ ਲੰਗਰ ਚੱਲਦਾ ਹੈ ਅਤੇ ਕੋਈ ਵੀ ਇੱਥੋਂ ਭੁੱਖਾ ਨਹੀਂ ਜਾਂਦਾ। ਨਾਂਦੇੜ ਪੁਲਿਸ ਵੱਲੋਂ ਸੰਗਤਾਂ ਦੀ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਹਨ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply