Tuesday, October 8, 2024

ਨਸ਼ਿਆਂ ਦੇ ਦਰਿਆ

ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ।
ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ।

ਘਰਾਂ ਦੇ ਘਰ ਨਸ਼ਿਆਂ ਨੇ ਰੋਲ ਦਿੱਤੇ।
ਗੂੜ੍ਹੇ ਰਿਸ਼ਤੇ ਇਸ ਬਲਾ ਨੇ ਤੋੜ ਦਿੱਤੇ।
ਨਸ਼ੇ ਨਾਲ ਸਾਂਝ ਪਾ ਕੇ ਰਿਸ਼ਤੇ ਨਾ ਤੁੜਾਈਂ ।
ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਈ।
ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ।

ਘੁਣ ਵਾਂਗੂੰ ਨਸ਼ਿਆਂ ਤੈਨੂੰ ਅੰਦਰੋਂ ਖਾ ਜਾਣਾ।
ਤੈਨੂੰ ਉਦੋਂ ਪਤਾ ਲੱਗਣਾ ਜਦੋਂ ਹਨੇਰਾ ਛਾ ਜਾਣਾ।
ਸੋਹਣੀ ਜ਼ਿੰਦ ਨੂੰ ਇਸ ਦੀ ਆਦਤ ਨਾ ਪਾਈਂ।
ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ।
ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ।

ਰੋਗ ਨਸ਼ੇ ਦਾ ਹੈ ਬਹੁਤ ਹੀ ਭੈੜਾ।
ਜ਼ਿੰਦ ਨਿਮਾਣੀ ਦਾ ਫਿਰ ਛੱਡੇ ਨਾ ਖਹਿੜਾ।
ਸੁਣ ਜਵਾਨਾਂ ਇਹ ਰੋਗ ਨਾ ਲਵਾਈਂ।
ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ।
ਮਾਪਿਆਂ ਨੂੰ ਇਹ ਕਾਲੇ ਦਿਨ ਨਾ ਤੂੰ ਦਿਖਾਈਂ।

ਨਸ਼ਿਆਂ ਨੇ ਕਈ ਮਾਪੇ ਨੇ ਰਵਾਏ।
ਹੀਰੇ ਵਰਗੇ ਪੁੱਤ ਵੀ ਓਹਨਾਂ ਗਵਾਏ।
ਨਸ਼ਿਆਂ ਤੋਂ ਆਪਣੇ ਆਪ ਨੂੰ ਤੌਬਾ ਕਰਵਾਈਂ।
ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ।
ਮਾਪਿਆਂ ਨੂੰ ਇਹ ਕਾਲੇ ਦਿਨ ਨਾ ਤੂੰ ਦਿਖਾਈਂ।

ਰੋਲੀਂ ਨਾ ਇਹਦੇ ਕਰਕੇ ਸੋਹਣੀ ਜਵਾਨੀ ਨੂੰ।
ਫਿਕਰਾਂ ਵਿੱਚ ਨਾ ਪਾਈਂ ਧੀ ਬੇਗਾਨੀ ਨੂੰ।
ਮਿਹਨਤ ਕਰਕੇ ਹੱਸਦੀ-ਵੱਸਦੀ ਜ਼ਿੰਦਗੀ ਬਿਤਾਈਂ ।
ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ।
ਮਾਪਿਆਂ ਨੂੰ ਇਹ ਕਾਲੇ ਦਿਨ ਨਾ ਤੂੰ ਦਿਖਾਈਂ।

Rohit Kakkar

 

 

 

ਰੋਹਿਤ ਕੱਕੜ
ਮੋ – 62807 00366

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …