Saturday, April 13, 2024

ਖਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨੋਲੋਜੀ ‘ਚ ਸਲਾਨਾ ਖੇਡਾਂ ਦਾ ਆਯੋਜਨ

PPN080303
ਅੰਮ੍ਰਿਤਸਰ,8  ਮਾਰਚ (ਪ੍ਰੀਤਮ ਸਿੰਘ )-ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਅਤੇ ਟੈਕਨਾਲੋਜੀ ‘ਚ ਸਲਾਨਾ ਖੇਡਾਂ ਦਾ ਆਯੋਜਨ  ਕੀਤਾ ਗਿਆ। ਸਮਾਗਮ ‘ਚ  ਵਿਦਿਆਰਥੀਆਂ ਨੇ 100, 200, 400, 800, 1500, 3000, 5000, 10000 ਮੀਟਰ ਲੰਬੀ ਛਾਲ, ਟ੍ਰਿਪਲ ਜੰਪ, ਛੋਟਪੁਟ, ਜੈਵਲਿਨ ਥ੍ਰੋ ਆਦਿ ਮੁਕਾਬਲਿਆਂ ‘ਚ  ਭਾਗ  ਲਿਆ। ਇਨ੍ਹਾਂ ਮੁਕਾਬਲਿਆਂ ‘ਚ ਜਿੱਥੇ ਲੜਕਿਆਂ ਦੀ 100 ਮੀਟਰ 10000 ਮੀਟਰ ਅਤੇ ਰੱਸਾ ਖਿੱਚੀ ਬਹੁਤ ਹੀ ਫਸਵੇਂ ਮੈਚ ਹੋਣ ਕਾਰਨ ਸਭ ਲਈ ਪੂਰਨ ਮਨੋਰੰਜਨ ਅਤੇ ਖਿੱਚ ਦਾ ਕਾਰਨ ਰਹੇ, ਉੱਥੇ ਲੜਕੀਆਂ ਦੀ 1500 ਮੀਟਰ ਅਤੇ 3000 ਮੀਟਰ ਨੇ ਵੀ ਇਕ ਅਨੋਖੀ ਮਿਸਾਲ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ‘ਚ ਸਾਰੇ ਮਹਿਮਾਨਾਂ ਦਾ ਅਤੇ ਸਾਰੇ ਵਿਭਾਗ ਮੁੱਖੀਆਂ  ਦਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਾਡੇ ਵਾਸਤੇ ਪੜ੍ਹਾਈ ਜਰੂਰੀ ਹੈ, ਉਸੇ ਤਰ੍ਹਾਂ ਹੀ ਖੇਡਾਂ ਦਾ ਵੀ ਸਾਡੀ ਜ਼ਿੰਦਗੀ ‘ਚ ਬਹੁਤ ਮੱਹਤਵਪੂਰਨ ਸਥਾਨ ਹੈ ਅਤੇ ਇਸਦੇ ਨਾਲ ਹੀ ਉਹ ਸਾਰੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜੋ ਕਿ ਖੇਡਾਂ ‘ਚ ਭਾਗ ਲੈਣ ਜਾ ਰਹੇ ਸਨ। ਖੇਡਾਂ ਦੀ ਸਮਾਪਤੀ ‘ਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਆਦਿ ਨਾਲ ਸਨਮਾਨਿਤ ਕੀਤਾ ਗਿਆ। ਇਸ ਅਥਲੈਟਿਕ ਮੀਟ ‘ਚ ਲੜਕਿਆਂ ‘ਚੋਂ ਕਰਨਦੀਪ ਸਿੰਘ ਮਕੈਨਿਕਲ ਅਤੇ ਲੜਕੀਆਂ ‘ਚੋਂ ਜੈਸਮੀਨ ਕੋਰ ਇਲੈਕਟ੍ਰੋਨਿਕਸ ਬੈਸਟ ਐਥਲੀਟ ਰਹੇ। ਖੇਡਾਂ ‘ਚ ਪ੍ਰਿੰਸੀਪਲ  ਡਾ: ਸੁਰਿੰਦਰ ਕੋਰ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐੇਵੀਨਿਊ ਅਤੇ ਪ੍ਰਿੰਸੀਪਲ ਸ੍ਰੀਮਤੀ ਦਵਿੰਦਰ ਕੌਰ ਸੰਧੂ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐੇਵੀਨਿਊ ਵੀ ਹਾਜ਼ਰ ਸਨ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …

Leave a Reply