Saturday, July 27, 2024

ਸ: ਛੀਨਾ ਦੀ ਅਗਵਾਈ ‘ਚ ਚਾਹ ‘ਤੇ ਚਰਚਾ ਇਕੱਠ ਦਾ ਆਯੋਜਨ

ਲੋਕਾਂ ਨੂੰ ਚਾਹ ਪਿਲਾਕੇ ਮੋਦੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ

PPN080302
ਅੰਮ੍ਰਿਤਸਰ, 8 ਮਾਰਚ (ਪ੍ਰੀਤਮ ਸਿੰਘ)-ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਅੱਜ ਸਥਾਨਕ ਰਣਜੀਤ ਐਵੀਨਿਊ ਸੀ ਬਲਾਕ ‘ਚ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਪ੍ਰੋਗਰਾਮ ਚਾਹ ‘ਤੇ ਚਰਚਾ ਅਧੀਨ ‘ਚਾਹ ਇਕੱਠ’ ਦਾ ਆਯੋਜਨ ਕੀਤਾ ਗਿਆ।ਜਿਸ ‘ਚ ਸ: ਛੀਨਾ ਨਾਲ ਸਥਾਨਕ ਸਰਕਾਰਾ ਮੰਤਰੀ ਸ੍ਰੀ ਅਨਿਲ ਜੋਸ਼ੀ, ਭਾਜਪਾ ਜ਼ਿਲਾ ਪ੍ਰਧਾਨ ਨਰੇਸ਼ ਸ਼ਰਮਾ ਤੇ ਹੋਰ ਨੇਤਾਵਾਂ ਨੇ ਲੋਕਾਂ ਨੂੰ ਚਾਹ ਪਿਲਾਕੇ ਸ੍ਰੀ ਮੋਦੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਦੌਰਾਨ ਲੋਕਾਂ ਨੇ ਚਾਹ ‘ਤੇ ਚਰਚਾ ਤਹਿਤ ਸ੍ਰੀ ਮੋਦੀ ਦੇ ਨਾਲ ਸਿੱਧੇ ਗੱਲਬਾਤ ਕੀਤੀ ਅਤੇ ਉਨਾਂ ਦੇ ਵਿਚਾਰ ਵੀ ਸੁਣੇ। ਇਸ ਮੌਕੇ ‘ਤੇ ਸ: ਛੀਨਾ ਨੇ ਕਿਹਾ ਕਿ ਚਾਹ ਵੇਚਣ ਵਾਲੇ ਇਕ ਮਾਮੂਲੀ ਵਿਅਕਤੀ ਨੇ ਮੁੱਖ ਮੰਤਰੀ ਬਣਕੇ ਅੱਜ ਗੁਜ਼ਰਾਤ ਵਰਗੇ ਸੂਬੇ ਨੂੰ ਇਕ ਵਿਕਸਿਤ ਰਾਜ ਦੀ ਲੜੀ ‘ਚ ਲਿਆਕੇ ਖੜਾ ਕਰ ਦਿੱਤਾ ਹੈ ਅਤੇ ਉਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਜੇਕਰ ਸ੍ਰੀ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਦੇਸ਼ ਦੀ ਤਰੱਕੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ।ਉਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਅਸੀ ਦੇਸ਼ ਨੂੰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਅਨਪੜਤਾ ਆਦਿ ਤੋਂ ਦੂਰ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਸ੍ਰੀ ਨਰਿੰਦਰ ਮੋਦੀ ਦਾ ਸਾਥ ਜਰੂਰ ਦੇਣਾ ਚਾਹੀਦਾ। ਇਸ ਦੌਰਾਨ ਸ: ਛੀਨਾ ਨੇ ਭਾਜਪਾ ਵਰਕਰਾਂ ਨਾਲ ਮਿਲਕੇ ਲੋਕਾਂ ਨੂੰ ਚਾਹ ਵੀ ਪਿਲਾਈ। ਇਸ ਮੌਕੇ ਪ੍ਰੀਤੀ ਤਨੇਜਾ, ਮਨਰਾਜ ਛੀਨਾ, ਮਾਨਵ ਤਨੇਜਾ, ਅਵਿਨਾਸ਼ ਸ਼ੈਲੀ, ਕੁਲਵੰਤ ਕੌਰ, ਸਿਮੀ ਅਰੋੜਾ, ਵਰਿੰਦਰ ਕਪੂਰ, ਰਜਿੰਦਰ ਸਹਿਦੇਵ, ਵਿਜੈ ਕੁਮਾਰ ਆਦਿ ਮੌਜ਼ੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply