Tuesday, July 15, 2025
Breaking News

ਗਾਡਵਿਨ ਸਕੂਲ ਦੇ ਵਿਦਿਆਰਥੀਆਂ ਨੇ ਲਹਰਾਇਆ ਪਰਚਮ

PPN07101406

ਫਾਜਿਲਕਾ, 7 ਅਕਤੂਬਰ (ਵਿਨੀਤ ਅਰੋੜਾ) – ਪਿਛਲੇ ਦਿਨਾਂ ਪਲੇ ਵੇ ਨੇ ਸੀਨੀਅਰ ਸੇਕੇਂਡਰੀ ਸਕੂਲ ਪਟਿਆਲਾ ਵਿੱਚ 11ਵੀਂ ਜੂਨਿਅਰ ਅਤੇ 12ਵੀਂ ਸੀਨੀਅਰ ਕਿਕ ਬਾਕਸਿੰਗ ਚੈਂਪਿਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਜਿਲਿਆਂ ਤੋਂ ਆਏ ਲੱਗਭੱਗ 300 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ ।ਇਸ ਮੁਕਾਬਲੇ ਵਿੱਚ ਗਾਡਵਿਨ ਪਬਲਿਕ ਸਕੂਲ ਘੱਲੂ ਦੇ 8 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ 2 ਸੋਨੇ, 3 ਸਿਲਵਰ ਅਤੇ 1 ਕਾਂਸੀ ਪਦਕ ਹਾਸਲ ਕੀਤੇ ।ਇਹਨਾਂ ਵਿਚੋਂ ਰਿਤੂ ਸਵਾਮੀ ਅਤੇ ਲਵਪ੍ਰੀਤ ਸਿੰਘ ਨੇ ਸੋਨ ਤਮਗੇ ਅਤੇ ਨਵੀਨ ਕੁਮਾਰ, ਕਾਰਤਿਕ, ਵੀਰਦੀਪ ਨੇ ਸਿਲਵਰ।ਇਸਤੋਂ ਇਲਾਵਾ ਜੇਤੂ ਨੇ ਕਾਂਸੀ ਪਦਕ ਹਾਸਲ ਕਰਦੇ ਹੋਏ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ।ਇਹਨਾਂ ਵਿਚੋਂ ਸੋਨ ਤਮਗੇ ਜੇਤੂ ਰੀਤੂ ਅਤੇ ਲਵਪ੍ਰੀਤ ਸਿੰਘ 10 ਤੋਂ 12 ਅਕਤੂਬਰ ਨੂੰ ਪੂਨੇ (ਮਹਾਰਾਸ਼ਟਰ) ਵਿੱਚ ਹੋਣ ਜਾ ਰਹੀ ਨੇਸ਼ਨਲ ਕਿਕ ਬਾਕਸਿੰਗ ਮੁਕਾਬਲੇ ਵਿੱਚ ਹਿੱਸਾ ਲੈਣਗੇ ।ਕੋਚ ਮੋਹਿਤ ਕੁਮਾਰ ਨੇ ਦੱਸਿਆ ਕਿ ਰਿਤੁ ਸਵਾਮੀ ਜੋ ਪਿਛਲੇ ਚਾਰ ਸਾਲਾਂ ਤੋਂ ਨੇਸ਼ਨਲ ਕਿਕ ਬਾਕਸਿੰਗ ਮੁਕਾਬਲੇ ਵਿੱਚ ਕਾਂਸੀ ਪਦਕ ਜੇਤੂ ਰਹਿ ਚੁੱਕੇ ਹਨ।ਦੋਨੋਂ ਹੀ ਖਿਡਾਰੀ ਨੇਸ਼ਨਲ ਕਿਕ ਬਾਕਸਿੰਗ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਕਰਣ ਲਈ ਕੜੀ ਮਿਹਨਤ ਕਰ ਰਹੇ ਹਨ ।ਉਥੇ ਹੀ ਪਟਿਆਲਾ ਵਿੱਚ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ ਗਾਡਵਿਨ ਪਬਲਿਕ ਸੀਨੀਅਰ ਸੇਕੇਂਡਰੀ ਸਕੂਲ ਦੀ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਅਤੇ ਮੈਨੇਜਿੰਗ ਡਾਇਰੇਕਟਰ ਸ਼੍ਰੀਮਾਨ ਜਗਜੀਤ ਸਿੰਘ ਬਰਾੜ ਨੇ ਕੋਚ ਮੋਹਿਤ ਕੁਮਾਰ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਨੇਸ਼ਨਲ ਮੁਕਾਬਲੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਲਈ ਪ੍ਰੋਤਸਾਹਿਤਕੀਤਾ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply