ਵੇ ਪੁੱਤ ਜੱਗੂ, ਆਪਣੇ ਮੁਹੱਲੇ ਵਿੱਚ ਪੁਲੀਸ ਆਲੇ ਲੰਗਰ ਲੈ ਕੇ ਆਏ ਨੇ।ਫੜਾ ਮੇਰੀ ਚੁੰਨੀ, ਮੈਂ ਵੀ ਕੁੱਛ ਨਾ ਕੁੱਛ ਲੈ ਆਵਾਂ।ਸ਼ਹਿਰ ਵਿਚਲੇ ਮਜ਼ਦੂਰਾਂ ਦੇ ਮੁਹੱਲੇ ਵਿੱਚੋਂ ਇੱਕ ਬੁੱਢੀ ਨੇ ਆਪਣੇ ਪੁੱਤ ਨੂੰ ਕਿਹਾ।ਰਹਿਣ ਦੇ ਰਹਿਣ ਦੇ ਬੇਬੇ ਨਾ ਜਾਈਂ ਲੰਗਰ ਦੀ ਰੋਟੀ-ਰਾਟੀ ਲੈਣ, ਅੰਦਰ ਭੁੱਖੇ ਮਰਨਾ ਹੀ ਠੀਕ ਆ।ਮੇਰੇ ਪਿੰਡੇ ‘ਤੇ ਪੁਲੀਸ ਆਲਿਆਂ ਦੇ ਡੰਡੇ ਦੀਆਂ ਪਈਆਂ ਲਾਸਾਂ ਨੂੰ ਭੁੱਲ ਗਈ।ਜਦ ਠੇਕੇਦਾਰ ਮਿਸਤਰੀ ਨਾਲ ਸਾਈਕਲਾਂ ‘ਤੇ ਪਿੰਡੋਂ ਕੰਮ ਬੰਦ ਕਰ ਕੇ ਆਉਂਦਿਆਂ ਨੂੰ ਪੁਲਸੀਆਂ ਨੇ ਡੰਗਰਾਂ ਵਾਂਗੂ ਕੁੱਟਿਆ।ਜਿਨ੍ਹਾਂ ਨੂੰ ਰਾਤ ਸੇਕ ਦਿੰਦੀ ਗਾਲਾਂ ਵੀ ਕੱਢਦੀ ਸੀ ਤੂੰ।ਮੈਂ ਤਾਂ ਝੱਲ ਵੀ ਗਿਆ ਤੈਥੋਂ ਨੀ ਝੱਲ ਹੋਣੀਆਂ।ਨਾਲੇ ਉਹ ਤਾਂ ਬੰਦਾ ਜਾਂ ਬੁੜ੍ਹੀ ਦੇਖ ਕੇ ਨਹੀਂ ਮਾਰਦੇ, ਬੇਬੇ ਦੇ ਛੋਟੇ ਪੁੱਤ ਜੱਗੂ ਨੇ ਦਰਦ ਨਾਲ ਤਰਾਹ-ਤਰਾਹ ਕਰਦੇ ਨੇ ਆਖਿਆ।ਪੁੱਤ ਦਾ ਗੁੱਸਾ ਦੇਖ ਕੇ ਬੁੱਢੀ ਮਾਂ ਨੇ ਸਮਝਾਇਆ ਪੁੱਤ ਜੇ ਉਹ ਪੁਲਿਸ ਵਾਲੇ ਸਨ ਤਾਂ ਇਹ ਵੀ ਤਾਂ ਪੁਲਿਸ ਵਾਲੇ ਈ ਆ!
ਬਲਬੀਰ ਸਿੰਘ ਬੱਬੀ
ਮੋ – 7009107300