Sunday, December 22, 2024

ਕਰੋਨਾ ਦੀ ਦਸਤਕ

ਕਰੋਨਾ ਵਾਇਰਸ ਨੇ ਆ ਦਸਤਕ ਦਿੱਤੀ
ਕਹਿੰਦੇ ਚੀਨ ‘ਚ ਹੋਇਆ ਅਵਿਸ਼ਕਾਰ ਮੀਆਂ।
ਇਟਲੀ, ਅਮਰੀਕਾ, ਚਾਈਨਾ, ਸਪੇਨ ਵਿੱਚ
ਮਚਾਇਆ ਇਸ ਨੇ ਬੜਾ ਹਾਹਾਕਾਰ ਮੀਆਂ।
ਇੱਕ ਦੂਸਰੇ ਤੋਂ ਅੱਗੇ ਇਹ ਛੇਤੀ ਫੈਲੇ,
ਖੋਹ ਲਵੇ ਜਿਉਣ ਦਾ ਅਧਿਕਾਰ ਮੀਆਂ।
ਰੱਖੋ ਬਚਾਅ ਭੁੱਲੋ ਮੋਹ ਮੁਲਾਹਜ਼ੇ ਰਿਸ਼ਤੇਦਾਰੀਆਂ
ਰਹੋ ਘਰਾਂ ‘ਚ ਪਰਿਵਾਰ ਵਿਚਕਾਰ ਮੀਆਂ।
ਕਹੇ ਸੰਧੂ ਜ਼ਿੰਦਗੀ ਨਾ ਮਿਲਣੀ ਦੁਬਾਰਾ,
ਮਿਲ ਜਾਣਗੇ ਕਈ ਰੁਜ਼ਗਾਰ ਮੀਆਂ।
ਆਓ ਮਿਲ ਕੇ ਸਭ ਅਰਦਾਸ ਕਰੀਏ
ਸੁਖੀ ਵੱਸੇ ਸਾਰਾ ਸੰਸਾਰ ਮੀਆਂ।

Baltej Sandhu

 

 

 

ਬਲਤੇਜ ਸੰਧੂ ਬੁਰਜ
ਬਠਿੰਡਾ।
ਮੋ – 9465818158

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …