Thursday, November 21, 2024

ਰੱਬ ਦੇ ਰੰਗ (ਕੋਰੋਨਾ ਕਵਿਤਾ)

ਕਿਹੋ ਜਿਹੇ ਤੇਰੇ ਰੰਗ ਨੇ ਰੱਬਾ।
ਰਹਿ ਗਏ ਸਾਰੇ ਦੰਗ ਨੇ ਰੱਬਾ।
ਬਾਸਮਤੀ ਤੇ ਝੋਨੇ ਵਾਂਗੂੰ,
ਦਿੱਤੇ ਸਾਰੇ ਝੰਬ ਨੇ ਰੱਬਾ।

ਕਈ ਸੀ ਡੰਗੋ ਡੰਗੀ ਖਾਂਦੇ,
ਕਿਉਂ ਕੁਤਰੇ ਖੰਭ ਨੇ ਰੱਬਾ?
ਨਜ਼ਰ ਸਵੱਲੀ ਕਰ ਦਿਓ ਸਭ `ਤੇ,
ਸਾਰੇ ਗਏ ਹੰਭ ਨੇ ਰੱਬਾ।

ਆਈਸੋਲੇਸ਼ਨ ਵਾਰਡ ਬਣ ਗਿਆ!
ਰੇਲ ਗੱਡੀ ਦਾ ਡੱਬਾ ਰੱਬਾ।
ਕਿੱਥੇ ਚਲੀ ਗਈ ਇਨਸਾਨੀਅਤ,
ਲੱਗਦਾ ਜਾਂਦੈ ਧੱਬਾ ਰੱਬਾ।
ਦਿਨ ਰਾਤ ਵਿਗਿਆਨੀ ਲੱਗੇ,
ਹੱਲ਼ ਕੋਈ, ਲੱਭਾ ਹੈ ਰੱਬਾ?

ਹੁਣ ਮਿਹਰ ਕਰੋ ਸੰਸਾਰ `ਤੇ ਰੱਬਾ।
ਤੁਸੀਂ ਮਿਹਰ ਕਰੋ ਸੰਸਾਰ `ਤੇ ਰੱਬਾ।

Khurmanian

 

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …