ਬਟਾਲਾ, 8 ਅਕਤੂਬਰ (ਨਰਿੰਦਰ ਬਰਨਾਲ) – ਭਾਵੇ ਕਿ ਸਵੱਛ ਭਾਰਤ ਤਹਿਤ ਕੀਤੇ ਗਏ ਕੰਮਾਂ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਪਰ ਇੱਕ ਗੱਲ ਤਾਂ ਸਪਸਟ ਹੈ ਇਹ ਸੋਚ ਦਫਤਰਾਂ ਤੋਂ ਮੁਹੱਲਿਆ ਵਿਚ ਵੀ ਦੇਖੀ ਜਾ ਸਕਦੀ ਹੈ। ਨਿਊ ਮਾਡਲ ਟਾਊਟ ਬਟਾਲਾ ਵਾਸੀਆਂ ਨੇ ਆਪਸੀ ਸੋਚ ਨੂੰ ਮੁਖ ਰੱਖਦਿਆਂ ਆਪਣੇ ਮੁਹੱਲੇ ਵਿਚ ਸਫਾਈ ਅਭਿਆਨ ਚਲਾਇਆ ,ਗਲੀਆਂ ਤੇ ਖਾਲੀ ਪਲਾਟਾ ਵਿਚ ਸਾਫ ਸਫਾਈ ਕੀਤੀ। ਇਸ ਮੁਹੱਲੇ ਵਿਚ ਕੀਤੇ ਕੰਮਾਂ ਦੀ ਹਰ ਪਾਸਿਉ ਸਲਾਘਾ ਕੀਤੀ ਜਾ ਕਿ ਹਰ ਕੋਈ ਇਸ ਸੋਚ ਦਾ ਧਾਰਨੀ ਬਣ ਜਾਵੇ ਤਾ ਸਾਡੇ ਸਹਿਰ ਕੀ ਪਿੰਡ ਵੀ ਸਾਫ ਸੁਥਰੇ ਤੇ ਸਵੱਛ ਹੋ ਜਾਣਗੇ। ਇਸ ਸਮੇ ਸਫਾਈ ਅਭਿਆਨ ਵਿਚ ਮਾਸਟਰ ਕੰਸ ਰਾਜ, ਗੁਰਮੀਤ ਸਿੰਘ, ਦੇਵ ਰਾਜ, ਗੁਰਚਰਨ ਸਿੰਘ, ਸੁਭਕਰਮਨ ਸਿੰਘ, ਮਨਤਾਜ ਸਿੰਘ, ਪਰਦੀਪ, ਨਵਪ੍ਰਤਾਪ ਸਿੰਘ, ਉਮ ਪ੍ਰਕਾਸ , ਗੁਰਮੁੱਖ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …