ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਐਸ ਐਸ ਪੀ ਬਠਿੰਡਾ ਦੇ ਨਿਰਦੇਸ਼ਾਂ ਮੁਤਾਬਕ ਬੱਸ ਅੱਡਾ ਦੇ ਸਾਹਮਣੇ ਟੈਕਸੀ ਯੂਨੀਅਨ ਵਿੱਚ ਇੱਕ ਮੁੱਢਲੀ ਸਹਾਇਤਾ ਕੈਂਪ ਅਤੇ ਟ੍ਰੈਫਿਕ ਸੈਮੀਨਾਰ ਕੀਤਾ ਗਿਆ , ਜਿਸ ਦੀ ਸ਼ੁਰੂਆਤ ਗੁਰਜੀਤ ਸਿੰਘ ਰੋਮਾਣਾ, ਡੀ ਐਸ ਪੀ ਸਿਟੀ ਵਲੋਂ ਕੀਤੀ ਗਈ ਇਸ ਕੈਂਪ ਦੇ ਦੌਰਾਨ ਉਨ੍ਹਾਂ ਹਾਜ਼ਰੀਨਾਂ ਨੂੰ ਟ੍ਰੈਫ਼ਿਕ ਬਾਰੇ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਐਜ਼ੂਕੇਸ਼ਨ ਸੈਲ ਦੇ ਕਰਮਚਾਰੀ ਸੁਖਰਾਜ ਸਿੰਘ ਵਲੋਂ ਦਿੱਤੀ ਗਈ ਅਤੇ ਮੁੱਢਲੀ ਸਹਾਇਤਾ ਬਾਰੇ ਰੈਡ ਕਰਾਸ ਸੁਸਾਇਟੀ ਦੇ ਨਰੇਸ਼ ਪਠਾਣੀਆਂ ਵਲੋਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ।ਇਸ ਕੈਂਪ ਦੌਰਾਨ ਸਾਰੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੰਦੇ ਹੋਏ ਨਰੇਸ਼ ਪਠਾਣੀਆਂ ਨੇ ਦੱਸਿਆ ਕਿ ਜ਼ਖ਼ਮੀ ਆਦਮੀ ਨੂੰ ਕਿਸ ਤਰ੍ਹਾਂ ਉਸ ਦਾ ਬਚਾਅ ਕਰਦੇ ਹੋਏ ਡਾਕਟਰ ਕੋਲ ਪਹੁੰਚਣਾ ਹੈ, ਇਸ ਕੈਂਪ ਵਿੱਚ ਟ੍ਰੈਫਿਕ ਪੁਲਿਸ ਵਲੋਂ ਦੱਸਿਆ ਗਿਆ ਹੈ ਕਿ ਸਾਡਾ ਮਕਸਦ ਹੈ ਕਿ ਕਿਸ ਤਰ੍ਹਾਂ ਫੱਟੜ ਆਦਮੀਆਂ ਨੂੰ ਵੱਧ ਤੋਂ ਵੱਧ ਮੁੱਢਲੀ ਸਹਾਇਤਾ ਦੇ ਕੇ ਬਚਾਇਆ ਜਾ ਸਕੇ।ਇਸ ਕੈਂਪ ਦੌਰਾਨ ਹਾਜ਼ਰ ਜਸਕਾਰ ਸਿੰਘ ਇੰਚਾਰਜ ਟ੍ਰੈਫਿਕ ਬਠਿੰਡਾ ਅਤੇ ਏ ਐਸ ਆਈ ਬਿੱਕਰ ਸਿੰਘ ਇੰਚਾਰਜ ਜੋਨ ਅਤੇ ਏ ਐਸ ਆਈ ਗੁਰਦੀਪ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਬਠਿੰਡਾ ਜਸਪਾਲ ਸ਼ਰਮਾ ਮੁੱਖ ਮੁਨਸ਼ੀ ਟ੍ਰੈਫਿਕ ਅਤੇ ਗੁਰਮੇਲ ਸਿੰਘ ਅਤੇ ਵੱਖ ਵੱਖ ਯੂਨੀਅਨ ਦੇ ਪ੍ਰਧਾਨ ਹਾਜ਼ਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …